ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਸਰਕਾਰੀ ਦਫ਼ਤਰਾਂ ਵਿੱਚ 50 ਫੀਸਦੀ ਸਟਾਫ ਹੀ ਬੁਲਾਇਆ ਜਾ ਰਿਹਾ ਸੀ। ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਆਪਣੇ ਇਹ ਹੁਕਮ ਵਾਪਸ ਲੈ ਲਏ ਹਨ ਅਤੇ ਮੁੜ ਤੋਂ 100 ਫੀਸਦ ਸਟਾਫ਼ ਨੂੰ ਡਿਊਟੀ ‘ਤੇ ਬੁਲਾਉਣ ਦੇ ਅਦੇਸ਼ ਜਾਰੀ ਕੀਤੇ ਹਨ।
ਨਵੇਂ ਹੁਕਮਾਂ ਤੋਂ ਬਾਅਦ ਹੁਣ ਪਹਿਲਾਂ ਦੀ ਤਰ੍ਹਾਂ ਦਫ਼ਤਰਾਂ ਵਿੱਚ ਸਾਰੇ ਦਾ ਸਾਰਾ ਸਟਾਫ ਹਾਜ਼ਰ ਹੋਵੇਗਾ। ਪੰਜਾਬ ਸਰਕਾਰ ਨੇ ਇਹ ਫੈਸਲਾ ਕੋਰੋਨਾ ਦੇ ਕੇਸ ਕੱਟਣ ਤੋਂ ਬਾਅਦ ਲਿਆ ਹੈ।
ਪੰਜਾਬ ‘ਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਘਟਦੇ ਜਾ ਰਹੇ ਹਨ। ਪੰਜਾਬ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਕੁੱਲ 4,266 ਐਕਟਿਵ ਕੇਸ ਹਨ ਅਤੇ ਹੁਣ ਤਕ 4,168 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਵੇਂ ਕੇਸਾਂ ਦੀ ਗਿਣਤੀ ਘੱਟ ਹੁੰਦਿਆਂ ਦੇਖ ਕੈਪਟਨ ਸਰਕਾਰ ਨੇ ਦੁਬਾਰਾ ਤੋਂ ਦਫ਼ਤਰਾਂ ਵਿੱਚ ਪੂਰਾ ਸਟਾਫ ਸੱਦਣ ਦਾ ਫ਼ੈਸਲਾ ਲਿਆ ਹੈ।