ਨਸ਼ਾ ਮੁਕਤ ਪੰਜਾਬ ਲਈ ਵੱਡੀ ਤਿਆਰੀ ਵਿੱਚ ਪੰਜਾਬ ਸਰਕਾਰ

Global Team
3 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ‘ਯੁੱਧ ਨਸ਼ਿਆਂ ਵਿਰੁੱਧ` ਮੁਹਿੰਮ ਦਾ ਦੂਜਾ ਪੜਾਅ ਨਸ਼ਿਆਂ ਦੀ ਸਮੱਸਿਆ ਦੀ ਰੀੜ੍ਹ `ਤੇ ਹਮਲਾ ਕਰਨ ਲਈ ਤਿਆਰ ਹੈ ਅਤੇ ਸੂਬਾ ਸਰਕਾਰ ਪਿੰਡ ਪੱਧਰ `ਤੇ ਲੋਕਾਂ ਨੂੰ ਲਾਮਬੰਦ ਕਰਕੇ ਤੇ ਪੰਜਾਬ ਭਰ ਵਿੱਚ ਜਨਤਕ ਭਾਗੀਦਾਰੀ ਵਧਾ ਕੇ ਨਸ਼ਿਆਂ ਵਿਰੁੱਧ ਆਪਣੀ ਹੁਣ ਤੱਕ ਦੀ ਸਭ ਤੋਂ ਜ਼ੋਰਦਾਰ ਜਨਤਕ ਮੁਹਿੰਮ ਨੂੰ ਤੇਜ਼ ਕਰਨ ਦੀ ਤਿਆਰੀ ਕਰ ਰਹੀ ਹੈ।

‘ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਤਰੱਕੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਦੇ ਐਲਾਨ ਕੀਤਾ ਕਿ ਅਗਲੇ ਮਹੀਨੇ ਵਿਲੇਜ ਡਿਫੈਂਸ ਕਮੇਟੀਆਂ (ਵੀ.ਡੀ.ਸੀਜ਼.) ਦੀ ਵੱਡੀ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ ਤਾਂ ਕਿ ਮੁਹਿੰਮ ਨੂੰ ਨਵੀਂ ਗਤੀ ਤੇ ਦਿਸ਼ਾ ਦਿੱਤੀ ਜਾ ਸਕੇ, ਜੋ ਕਿ ਸਰਕਾਰ ਦੇ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕ-ਅਗਵਾਈ ਵਾਲੀ ਲਹਿਰ ਵਿੱਚ ਬਦਲਣ ਦੇ ਇਰਾਦੇ ਦਾ ਸੰਕੇਤ ਹੈ।

Share This Article
Leave a Comment