ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਵਿੱਚ ਲੱਗੇ ਕਰਫਿਊ ਅਤੇ ਲਾਕਡਾਊਨ ਦੀ ਮਿਆਦ ਹੁਣ ਤਿੰਨ ਮਈ ਤੱਕ ਵਧਾ ਦਿੱਤੀ ਹੈ। ਪਹਿਲਾਂ ਸੂਬੇ ਵਿੱਚ ਕਰਫਿਊ ਅਤੇ ਲਾਕਡਾਉਨ ਦੀ ਮਿਆਦ 14 ਅਪ੍ਰੈਲ ਸੀ ਜਿਸ ਤੋਂ ਬਾਅਦ ਇਸਨੂੰ ਇੱਕ ਮਈ ਤੱਕ ਕਰ ਦਿੱਤਾ ਗਿਆ ਸੀ ਪਰ ਮੰਗਲਵਾਰ ਨੂੰ ਜਿਵੇਂ ਹੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਤਿੰਨ ਮਈ ਤੱਕ ਲਾਕਡਾਊਨ ਰੱਖਣ ਦੀ ਘੋਸ਼ਣਾ ਕੀਤੀ ਤਾਂ ਪੰਜਾਬ ਸਰਕਾਰ ਨੇ ਵੀ ਮਿਆਦ ਵਧਾਕੇ ਤਿੰਨ ਮਈ ਕਰ ਦਿੱਤੀ।
ਨਾਲ ਹੀ ਕੈਪਟਨ ਨੇ ਸੂਬੇ ਦੇ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਕਰਫਿਊ ਵਧਾਉਣ ਦਾ ਫੈਸਲਾ ਇਸਲਈ ਲਿਆ ਗਿਆ ਤਾਂਕਿ ਇਸ ਮਹਾਮਾਰੀ ਦੇ ਸਮੁਦਾਇਕ ਫੈਲਾਅ ਨੂੰ ਰੋਕਿਆ ਜਾ ਸਕੇ ਅਤੇ ਕਣਕ ਦੀ ਵਾਢੀ/ਖਰੀਦ ਦੇ ਸੀਜਨ ਵਿੱਚ ਮੰਡੀਆਂ ਵਿੱਚ ਭੀੜ ਤੋਂ ਵੀ ਬਚਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਸਖਤੀ ਬਹੁਤ ਜਰੂਰੀ ਹੈ ਤਾਂਕਿ ਮੈਡੀਕਲ ਢਾਂਚੇ ‘ਤੇ ਉਸਦੀ ਸਮਰੱਥਾ ਤੋਂ ਜ਼ਿਆਦਾ ਬੋਝ ਨਾ ਪੈ ਸਕੇ।