ਚੰਡੀਗੜ੍ਹ : ਖੇਤੀ ਕਾਨੂੰਨ ਸਬੰਧੀ ਪੰਜਾਬ ਸਰਕਾਰ ਨੇ ਬੁਲਾਏ ਗਏ ਸੈਸ਼ਨ ਨੂੰ ਦੋ ਦਿਨ ਦਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇੱਕ ਦਿਨ ਲਈ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਗਿਆ ਸੀ। ਅੱਜ ਪੰਜਾਬ ਕੈਬਿਨੇਟ ਦੀ ਚੰਡੀਗੜ੍ਹ ‘ਚ ਮੀਟਿੰਗ ਹੋਈ, ਜਿੱਥੇ ਇਹ ਵੱਡਾ ਫੈਸਲਾ ਲਿਆ ਗਿਆ।
ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਲਈ ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਨੂੰ ਖੂਬ ਘੇਰਨ ਦੀ ਕੋਸ਼ਿਸ਼ ਕੀਤੀ ਸੀ। ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ 7 ਦਿਨਾਂ ਦਾ ਅਲਟੀਮੇਟ ਦਿੱਤਾ ਸੀ। ਓਧਰ ਆਮ ਆਦਮੀ ਪਾਰਟੀ ਨੇ ਖੇਤੀ ਕਾਨੂੰਨ ਖਿਲਾਫ਼ ਇਜਲਾਸ ਦੀ ਮੰਗ ਕੀਤੀ ਸੀ। ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਗੁਹਾਰ ਲਾਈ ਸੀ ਕਿ ਉਹ ਕਿਸਾਨਾਂ ਦੀ ਲੜਾਈ ਸੰਵਿਧਾਨਿਕ ਤੌਰ ‘ਤੇ ਲੜਨ ਅਤੇ ਵਿਧਾਨ ਸਣਾ ਦਾ ਸੈਸ਼ਨ ਬੁਲਾਉਣ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ 19 ਅਕਤੂਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਹੈ ਤੇ ਇਜਲਾਸ ਨੂੰ 2 ਦਿਨ ਦਾ ਕਰ ਦਿੱਤਾ ਹੈ।
ਕੈਬਿਨਟ ਮੀਟਿੰਗ ਤੋਂ ਪਹਿਲਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕਾਂ ਨੂੰ ਦੁਪਹਿਰ ਦੇ ਭੋਜਨ ‘ਤੇ ਬੁਲਾਇਆ ਸੀ। ਜਿਸ ਦੌਰਾਨ ਇੱਕ ਰਣਨੀਤੀ ਤੈਅ ਕੀਤੀ ਗਈ ਕਿ ਵਿਧਾਨ ਸਭਾ ‘ਚ ਖੇਤੀ ਕਾਨੂੰਨ ਖਿਲਾਫ਼ ਸਰਕਾਰ ਦਾ ਕੀ ਏਜੰਡਾ ਰਹੇਗਾ। ਅੱਜ ਲੰਚ ‘ਤੇ ਸੱਦਣਾ ਇਹ ਵੀ ਅਰਥ ਸੀ ਕਿ ਸਾਰੇ ਕਾਂਗਰਸੀ ਵਿਧਾਇਕ ਵਿਧਾਨ ਸਭਾ ਦੇ ਸੈਸ਼ਨ ‘ਚ ਯਕੀਨੀ ਹਾਜ਼ਰ ਹੋ ਸਕਣ।