‘Punjab First-ਪੰਜਾਬ ਪਹਿਲਾਂ’ ਵੱਲੋਂ ਪੂਰੇ ਪੰਜਾਬ ‘ਚ ਕਿਸਾਨੀ ਝੰਡੇ ਲਾਉਣ ਦੀ ਮੁਹਿੰਮ ਅਰੰਭੀ ਗਈ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਫਸਟ ਨਾਮ ਦੀ ਸੰਸਥਾ ਨੇ ਪੂਰੇ ਪੰਜਾਬ ‘ਚ ਹਰ ਘਰ, ਹਰ ਦੁਕਾਨ ‘ਚ ਕਿਸਾਨੀ ਝੰਡੇ ਲਗਾਉਣ ਦੀ ਮੁਹਿੰਮ ਅਰੰਭੀ ਹੈ। ਸੰਸਥਾ ਦੇ ਵਲੰਟੀਅਰ ਮਾਨਿਕ ਗੋਇਲ ਨੇ ਦੱਸਿਆ ਕਿ ਸਾਡੇ ਵੱਲੋਂ 20000 ਝੰਡੇ ਕਿਸਾਨੀ ਸੰਘਰਸ਼ ਨੁੰ ਮਜ਼ਬੂਤ ਕਰਨ ਲਈ ਪੂਰੇ ਪੰਜਾਬ ‘ਚ ਵੰਡੇ ਜਾਣਗੇ। ਇਹਨਾਂ “ਕਿਸਾਨ ਮਜਦੂਰ ਏਕਾਤਾ ਜਿੰਦਾਬਾਦ” ਲਿਖੇ ਪੀਲੇ ਝੰਡਿਆਂ ਨੂੰ ਪੂਰੇ ਪੰਜਾਬ ਵਿੱਚ ਸੰਸਥਾ ਦੇ ਵਲੰਟੀਅਰਾਂ ਵੱਲੋਂ ਮੁਫਤ ਵੰਡਿਆ ਜਾਵੇਗਾ।”

ਸੰਸਥਾ ਦੇ ਇੱਕ ਹੋਰ ਵਲੰਟੀਅਰ ਬਲਜਿੰਦਰ ਸਿੰਘ ਨੇ ਕਿਹਾ ਕਿ “ਇਹ ਝੰਡੇ ਸ਼ਹਿਰਾਂ ਪਿੰਡਾ ਦੀਆਂ ਮੁੱਖ ਥਾਂਵਾਂ , ਚੌਂਕਾਂ, ਘਰਾਂ ਅਤੇ ਦੁਕਾਨਾਂ ਆਦਿ ਤੇ ਲਾਏ ਜਾਣਗੇ। “Punjab first” ਦੀ ਇਸ ਮੁਹਿੰਮ ਦਾ ਮੁੱਖ ਮੁੱਦਾ ਕਿਸਾਨੀ ਮੋਰਚੇ ਲਈ ਸਹਿਯੋਗ ਵਧਾਉਣ ਅਤੇ ਕਿਸਾਨੀ ਮੁੱਦਿਆਂ ਬਾਰੇ ਲੋਕਾਂ ਨੂੰ ਹੋਰ ਜਾਣੂ ਕਰਵਾਉਣ ਦਾ ਰਹੇਗਾ, ਹਰ ਥਾਂ ਲੱਗੇ ਪੀਲੇ ਕਿਸਾਨੀ ਝੰਡੇ ਲੋਕਾਂ ਵਿੱਚ ਹੋਰ ਜੋਸ਼ ਭਰਣਗੇ।”

ਉਨ੍ਹਾਂ ਦੱਸਿਆ ਕਿ 26 ਜਨਵਰੀ ਨੁੰ ਵੱਧ ਤੋਂ ਵੱਧ ਲੋਕ ਦਿੱਲੀ ਪਹੁੰਚਣ ਇਹ ਵੀ ਸਾਡੀ ਮੁਹਿੰਮ ਦੇ ਮੁੱਖ ਟੀਚਿਆਂ ‘ਚੋ ਇੱਕ ਹੈ।

ਇਸ ਤੋਂ ਇਲਾਵਾ ਸੁਰਿੰਦਰ ਮਾਵੀ ਨੇ ਦੱਸਿਆ ਕਿ, ਝੰਡਿਆਂ ਦਾ ਪਹਿਲਾ ਲਾਟ ਆ ਚੁੱਕਿਆ ਹੈ ਅਤੇ ਹੋਰ ਝੰਡੇ ਛਪਾ ਕੇ ਵੰਡੇ ਜਾਣਗੇ।ਉਨ੍ਹਾਂ ਦੱਸਿਆ ਕਿ ਵੱਧ ਤੋ ਵੱਧ ਲੋਕਾਂ ਤੱਕ ਪਹੁੰਚ ਕੀਤੀ ਦਾ ਰਹੀ ਹੈ , ਤਾਂ ਕਿ ਹੋਰ ਲੋਕ ਮੁਹਿੰਮ ਨਾਲ ਜੁੜ ਸਕਣ, ਚਾਹੇ ਭਾਰਤ ਤੋਂ ਹੋਣ ਜਾ ਵਿਦੇਸ਼ ਤੋਂ, ਇਸ ਨਾਲ ਕਿਸਾਨਾਂ ਦੇ ਨਾਲ ਮੋਡੇ ਨਾਲ ਮੋਡਾ ਜੋੜ ਕਿਸਾਨੀ ਮੋਰਚੇ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ ਜਾਵੇਗੀ ਅਤੇ ਹਜਾਰਾਂ ਝੰਡਿਆਂ ਤੋਂ ਸ਼ੁਰੂ ਕੀਤੀ ਇਹ ਮੁਹਿੰਮ ਲੱਖਾਂ ਝੰਡਿਆਂ ਤੱਕ ਲੈ ਕੇ ਜਾਵੇਗੀ।

ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਵੀ ਇਸ ਮੁਹਿੰਮ ਨੁੰ ਓੁਭਾਰਿਆ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਲੋਕ ਇਹਨਾੰ ਝੰਡਿਆਂ ਨੁੰ ਆਪਣੇ ਘਰਾਂ, ਦੁਕਾਨਾਂ ਅਤੇ ਗੱਡੀਆਂ ‘ਤੇ ਲਾ ਕੇ ਸੋਸ਼ਲ ਮੀਡੀਆ ‘ਤੇ ਪਾਉਣਾ ਵੀ ਇਸ ਮੁਹਿੰਮ ਦਾ ਇੱਕ ਅਹਿਮ ਹਿੱਸਾ ਹੋਵੇਗਾ, ਤਾਂ ਕਿ ਲੋਕ ਵੱਧ ਤੋਂ ਵੱਧ ਜਾਗਰੁਕ ਹੋ ਕੇ ਆਪ ਮੁਹਾਰੇ ਹਰ ਥਾਂ ਤੇ ਝੰਡੇ ਲਾਉਣ।”

Share This Article
Leave a Comment