ਚੰਡੀਗੜ੍ਹ: ਪੰਜਾਬ ਭਰ ਦੇ ਪੈਟਰੋਲ ਪੰਪ 29 ਜੁਲਾਈ ਨੂੰ ਬੰਦ ਰੱਖੇ ਜਾਣ ਦਾ ਐਲਾਨ ਕੀਤਾ ਗਿਆ ਹੈ। ਪੈਟਰੋਲ ਪੰਪ ਡੀਲਰ ਐਸੋਸਿਏਸ਼ਨ, ਪੰਜਾਬ ਦੇ ਵੱਲੋਂ ਪੈਟਰੋਲ ਪੰਪ ਮਾਲਕ ਜੀਐਸ ਚਾਵਲਾ ਨੂੰ ਸ਼ਰਧਾਂਜਲੀ ਅਤੇ ਪੰਜਾਬ ਸਰਕਾਰ ਖਿਲਾਫ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਐਸੋਸਿਏਸ਼ਨ ਦੇ ਬੁਲਾਰੇ ਮੋਂਟੀ ਗੁਰਮੀਤ ਸਹਿਗਲ ਨੇ ਕਿਹਾ ਹੈ ਕਿ ਪੈਟਰੋਲਿਅਮ ਪੇਸ਼ਵਰਾਂ ਨੂੰ ਪੰਜਾਬ ਸਰਕਾਰ ਦੀ ਗਲਤ ਨੀਤੀਆਂ ਕਾਰਨ ਤਾਲਾਬੰਦੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਆਇਲ ਮਾਰਕਿਟਿੰਗ ਕੰਪਨੀਆਂ ਦੀ ਧੱਕਸ਼ਾਹੀ ਦੇ ਚਲਦੇ ਹੀ ਜੀਐਸ ਚਾਵਲਾ ਵਰਗੇ ਮੈਬਰਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਵਿਵਸਥਾ ਖਿਲਾਫ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਉਥੇ ਹੀ ਮੋਹਾਲੀ ਜ਼ਿਲ੍ਹਾਂ ਪੈਟਰੋਲਿਅਮ ਡੀਲਰਸ ਐਸੋਸਿਏਸ਼ਨ ਨੇ ਪੈਟਰੋਲ ਡੀਲਰ ਜੀਐਸ ਚਾਵਲਾ ਦੀ ਖੁਦਕੁਸ਼ੀ ਤੋਂ ਬਾਅਦ ਸਰਕਾਰ ਦੇ ਖਿਲਾਫ ਰੋਸ ਵਿਅਕਤ ਕੀਤਾ ਹੈ। ਚਾਵਲਾ ਨੇ ਕੁੱਝ ਮਹੀਨੇ ਪਹਿਲਾਂ ਹੀ ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਨੂੰ ਪੰਜਾਬ ਵਿੱਚ ਪੈਟਰੋਲ-ਡੀਜ਼ਲ ‘ਤੇ ਵੈਟ ਘੱਟ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਵੈਟ ਘੱਟ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਭੁੱਖਾ ਮਰਨਾ ਪਵੇਗਾ ਨਾਲ ਹੀ ਉਹ ਖੁਦੀਕੁਸ਼ੀ ਵੀ ਕਰ ਸਕਦੇ ਹਨ।