ਚੰਡੀਗੜ੍ਹ: ਪੰਜਾਬ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਚਾਰ ਹੋਰ ਮਰੀਜ਼ਾਂ ਦੀ ਪੁਸ਼ਟੀ ਹੋ ਗਈ ਹੈ। ਇਸ ਦੇ ਨਾਲ ਹੀ ਪੀਡ਼ਤਾਂ ਦੀ ਗਿਣਤੀ ਹੁਣ ਸੱਤ ਹੋ ਗਈ ਹੈ, ਜਿਨ੍ਹਾਂ ‘ਚੋਂ ਇੱਕ ਦੀ ਮੌਤ ਹੋ ਚੁੱਕੀ ਹੈ।
ਆਈਸੋਲੇਸ਼ਨ ਵਾਰਡ ਵਿੱਚ ਭਰਤੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰਾਂਵਾਲੀ ਵਾਸੀ ਪਾਠੀ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਪਾਜ਼ਿਟਿਵ ਪਾਏ ਗਏ ਪਾਠੀ ਦੇ ਪਰਿਵਾਰ ਨੂੰ ਪਿੰਡ ਮੋਰਾਂਵਾਲੀ ਵਿੱਚ ਉਨ੍ਹਾਂ ਦੇ ਹੀ ਕਵਾਰੰਟਾਇਨ ਕੀਤਾ ਗਿਆ ਹੈ। ਫਿਲਹਾਲ ਉਨ੍ਹਾਂ ਵਿੱਚ ਕਿਸੇ ਪ੍ਰਕਾਰ ਦੇ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਹਨ।
ਪਾਠੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ ਦੇ ਗੁਰਦੁਆਰੇ ਸਾਹਿਬ ਵਿੱਚ ਪਾਠੀ ਹਨ। ਉਹ ਉੱਥੇ ਕੋਰੋਨਾ ਦੇ ਸ਼ੱਕੀ ਮ੍ਰਿਤਕ ਇੱਕ ਸੰਤ ਅਤੇ ਗੁਰਦੁਆਰਾ ਸਾਹਿਬ ਵਿੱਚ ਰਾਗੀ ਦੇ ਸੰਪਰਕ ਵਿੱਚ ਆਇਆ ਸੀ। ਇਹ ਤਿੰਨੋ ਹੀ ਇਟਲੀ ਅਤੇ ਜਰਮਨੀ ਤੋਂ ਪਰਤੇ ਸਨ।
ਉੱਥੇ ਹੀ ਵੀਆਈਪੀ ਸ਼ਹਿਰ ਮੁਹਾਲੀ ਵਿੱਚ ਕੋਰੋਨਾ ਦੇ ਤਿੰਨ ਨਵੇਂ ਮਾਮਲੇ ਮਿਲੇ ਹਨ। ਇਕੱਲੇ ਮੁਹਾਲੀ ਵਿੱਚ ਹੁਣ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਚਾਰ ਹੋ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮਹਿਕਮਾ ਹਰਕਤ ਵਿੱਚ ਆ ਗਿਆ ਹੈ। ਜਿਨ੍ਹਾਂ ਇਲਾਕੀਆਂ ਵਿੱਚ ਕੋਰੋਨਾ ਪੀਡ਼ਿਤ ਲੋਕ ਰਹਿ ਰਹੇ ਸਨ, ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਨਾਲ ਹੀ ਇਲਾਕੇ ਨੂੰ ਸੈਨਿਟਾਇਜ਼ ਕਰਨ ਲਈ ਪ੍ਰਕਿਰਿਆ ਵੀ ਚੱਲ ਰਹੀ ਹੈ।
ਪਹਿਲਾ ਕੇਸ, ਫੇਜ਼- 3ਏ ਵਿੱਚ ਇੱਕ 69 ਸਾਲਾ ਬਜ਼ੁਰਗ ਮਹਿਲਾ ਦਾ ਹੈ ਜੋ ਕੋਰੋਨਾ ਪਾਜ਼ਿਟਿਵ ਪਈ ਗਈ ਸੀ। ਇਹ ਪੰਜਾਬ ਦਾ ਤੀਜਾ ਪਾਜ਼ਿਟਿਵ ਕੇਸ ਰਿਹਾ। ਮਹਿਲਾ ਸੱਤ ਦਿਨ ਪਹਿਲਾਂ ਯੂਕੇ ਤੋਂ ਆਈ ਸੀ।
ਸ਼ਨੀਵਾਰ ਨੂੰ ਸਾਹਮਣੇ ਆਏ ਤਿੰਨ ਨਵੇਂ ਮਾਮਲਿਆਂ ਵਿੱਚ ਇੱਕ 74 ਸਾਲਾ ਦੀ ਬਜ਼ੁਰਗ ਮਹਿਲਾ ਹੈ ਜੋ ਉਸ ਮਹਿਲਾ ਦੀ ਭੈਣ ਹੈ , ਜਿਸਦੀ ਰਿਪੋਰਟ ਸ਼ੁੱਕਰਵਾਰ ਨੂੰ ਪਾਜ਼ਿਟਿਵ ਆਈ ਸੀ। ਉਸਨੂੰ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਇਹ ਦੋਵੇਂ ਭੈਣਾਂ 13 ਮਾਰਚ ਨੂੰ ਹੀ ਯੂਕੇ ਤੋਂ ਪਰਤੀਆਂ ਹਨ।
ਦੂਜਾ ਮਾਮਲਾ 28 ਸਾਲ ਦੀ ਮੁਟਿਆਰ ਦਾ ਹੈ। ਉਹ ਮੁਹਾਲੀ ਸਿਥਤ ਕੰਪਨੀ ਵਿੱਚ ਤਾਇਨਾਤ ਸੀ। ਉਸਨੂੰ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਲੜਕੀ ਚੰਡੀਗੜ੍ਹ ਵਾਸੀ ਉਸ ਲੜਕੀ ਦੀ ਦੋਸਤ ਹੈ ਜੋ ਕੋਰੋਨਾ ਨਾਲ ਪੀੜਤ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।
ਤੀਜਾ ਕੇਸ ਸੇਕਟਰ 69 ਦੀ 42 ਸਾਲ ਦੀ ਮਹਿਲਾ ਹੈ। ਉਹ 12 ਮਾਰਚ ਨੂੰ ਯੂਕੇ ਤੋਂ ਆਈ ਸੀ। ਉਸਦੀ ਵੀ ਰਿਪੋਰਟ ਪਾਜ਼ਿਟਿਵ ਆਈ ਹੈ। ਉਸਨੂੰ ਸੈਕਟਰ 16 ਚੰਡੀਗੜ੍ਹ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।