ਚੰਡੀਗੜ੍ਹ : ਉਂਝ ਭਾਵੇ ਪੂਰੇ ਦੇਸ਼ ਵਿਚ ਹੀ ਕੋਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ ਪਰ ਜੇਕਰ ਦੇਖਿਆ ਜਾਵੇ ਤਾ ਪੰਜਾਬ ਵਿਚ ਇਸ ਦੇ ਮਾਮਲੇ ਬੜੀ ਤੇਜੀ ਨਾਲ ਵੱਧ ਰਹੇ ਹਨ । ਅੱਜ ਫਿਰ ਵਾਇਰਸ ਨੇ ਲੁਧਿਆਣਾ, ਮੁਹਾਲੀ, ਮਾਨਸਾ, ਮੁਕਤਸਰ ਸਾਹਿਬ, ਮੁਹਾਲੀ, ਸੰਗਰੂਰ ਅਤੇ ਬਰਨਾਲਾ ਜਿਲ੍ਹਿਆਂ ਵਿਚ ਵਡੇ ਪੱਧਰ ਤੇ ਦਸਤਕ ਦਿਤੀ ਹੈ । ਲੁਧਿਆਣਾ ਵਿਚ ਅੱਜ ਇਸ ਦੇ 4 , ਮੁਕਤਸਰ ਸਾਹਿਬ ਵਿਚ 1 ਅਤੇ ਮਾਨਸਾ ਵਿਚ ਇਸ ਦੇ 6 ਮਾਮਲੇ ਸਾਹਮਣੇ ਆਏ । ਇਹ ਸਾਰੇ ਹੀ ਜਮਾਤੀਆਂ ਦੇ ਸੰਪਰਕ ਵਿਚ ਆਏ ਹਨ ।ਇਸੇ ਤਰ੍ਹਾਂ ਮੁਹਾਲੀ ਵਿਚ 7 , ਸੰਗਰੂਰ ਵਿਚ 1 , ਜਲੰਧਰ ਵਿਚ 4 ਅਤੇ ਬਰਨਾਲਾ ਵਿਚ 1 ਮਾਮਲਾ ਸਾਹਮਣੇ ਆਇਆ ਹੈ ।ਦੱਸ ਦੇਈਏ ਕਿ ਅੱਜ ਪੰਜਾਬ ਵਿਚ ਕੋਰੋਨਾ ਪੋਜ਼ਿਟਿਵ ਕੇਸਾਂ ਦੀ ਗਿਣਤੀ 130 ਹੋ ਗਈ ਹੈ ਜਦੋਂ ਕਿ 10 ਵਿਅਕਤੀਆਂ ਨੇ ਇਸ ਕਾਰਨ ਦਮ ਤੋੜ ਦਿੱਤਾ ਹੈ
S. no | District | Confirmed cases | Cured | Deaths |
1 | ਐਸ ਬੀ ਐਸ ਨਗਰ | 19 | 8 | 1 |
2 | ਐਸ ਏ ਐਸ ਨਗਰ | 37 | 5 | 1 |
3 | ਹੁਸ਼ਿਆਰਪੁਰ. | 7 | 1 | 1 |
4 | ਅੰਮ੍ਰਿਤਸਰ | 11 | 0 | 2 |
5 | ਜਲੰਧਰ | 11 | 3 | 0 |
6 | ਲੁਧਿਆਣਾ | 10 | 1 | 2 |
7 | ਮਾਨਸਾ | 11 | 0 | 0 |
8 | ਰੋਪੜ | 3 | 0 | 1 |
9 | ਫ਼ਤਹਿਗੜ੍ਹ ਸਾਹਿਬ | 2 | 0 | 0 |
10 | ਪਟਿਆਲਾ | 1 | 0 | 0 |
11 | ਫਰੀਦਕੋਟ | 2 | 0 | 0 |
12 | ਪਠਾਨਕੋਟ | 7 | 0 | 1 |
13 | ਬਰਨਾਲਾ | 2 | 0 | 1 |
14 | ਕਪੂਰਥਲਾ | 1 | 0 | 0 |
15 | ਮੋਗਾ | 4 | 0 | 0 |
16 | ਮੁਕਤਸਰ ਸਾਹਿਬ | 1 | 0 | 0 |
17 | ਸੰਗਰੂਰ | 1 | 0 | 0 |
Total | 130 | 18 | 10 |