ਪੰਜਾਬ ਕਾਂਗਰਸ ਦਾ ਅਧਿਕਾਰਿਤ ਟਵਿੱਟਰ ਅਕਾਉਂਟ ਹੈਕ, ਰਾਹੁਲ ‘ਤੇ ਸੋਨੀਆ ਗਾਂਧੀ ਦੀ ਫੋਟੋ ਪੋਸਟ ਕਰਕੇ ਲਿਖਿਆ…

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਅਧਿਕਾਰਿਤ ਟਵਿੱਟਰ ਅਕਾਉਂਟ ਹੈਕ ਹੋ ਗਿਆ ਹੈ। ਹੈਕਰਾਂ ਵਲੋਂ ਲਗਾਤਾਰ ਅਣਗਿਣਤ ਟਵੀਟ ਕੀਤੇ ਜਾ ਰਹੇ ਹਨ। ਜਿਸ ‘ਚ ਉਹ ਵੱਖ-ਵੱਖ ਅਕਾਊਂਟਸ ਨੂੰ ਟੈਗ ਕਰਕੇ ਕਿਸੇ ਵੈਬਸਾਈਟ ਨੂੰ ਪ੍ਰੋਮੋਟ ਕਰ ਰਹੇ ਹਨ।

ਇਸ ਤੋਂ ਇਲਾਵਾ NFT ਟਰੇਡਿੰਗ ਨੂੰ ਲੈ ਕੇ ਵੀ ਟਵੀਟ ਕੀਤਾ ਗਿਆ ਹੈ ਕਿ Beanz ਆਪਣੀ ਅਧਿਕਾਰਿਤ ਕਲੈਕਸ਼ਨ ਅਗਲੇ 24 ਘੰਟੀਆਂ ਲਈ ਕਮਿਊਨਿਟੀ ਦੇ ਸਾਰੇ ਸਰਗਰਮ NFT ਵਪਾਰੀਆਂ ਲਈ ਇੱਕ ਏਅਰਡਰਾਪ ਐਕਟਿਵ ਕਰ ਰਹੀ ਹੈ।

ਹੈਕਰਸ ਵਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ  ਤੇ ਸੋਨੀਆ ਗਾਂਧੀ ਦੀ ਇੱਕ ਤਸਵੀਰ ਵੀ ਪੋਸਟ ਕੀਤੀ ਗਈ ਹੈ। ਜਿਸ ਦੀ ਕੈਪਸ਼ਨ ਵਿੱਚ ਲਿਖਿਆ ਗਿਆ ਹੈ – ਸੱਚ ਭਾਰਤ। ਉੱਥੇ ਹੀ , ਕਾਂਗਰਸ ਅਕਾਉਂਟ ਨੂੰ ਰਿਸਟੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

- Advertisement -

ਦੱਸਣਯੋਗ ਹੈ ਕਿ ਐਤਵਾਰ ਨੂੰ  UGC ਇੰਡੀਆ ਦਾ ਵੀ ਆਧਿਕਾਰਿਤ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਸੀ, ਜਿਸਨੂੰ ਬਾਅਦ ਵਿੱਚ ਰਿਸਟੋਰ ਕਰ ਲਿਆ ਗਿਆ ਹੈ। ਪਿਛਲੇ ਤਿੰਨ ਦਿਨਾਂ ਵਿੱਚ ਅੱਜ ਇਹ ਚੌਥਾ ਆਧਿਕਾਰਿਤ ਟਵਿੱਟਰ ਅਕਾਊਂਟ ਹੈ ਜਿਸ ਨੂੰ  ਹੈਕ ਕੀਤਾ ਗਿਆ ਹੈ। ਇਸੇ ਕੜੀ ਵਿੱਚ ਯੂਪੀ ਦੇ ਮੁੱਖ ਮੰਤਰੀ ਦਫ਼ਤਰ ਅਤੇ ਭਾਰਤੀ ਮੌਸਮ ਵਿਭਾਗ ਦੇ ਅਕਾਊਂਟ ਵੀ ਹੈਕ ਹੋ ਚੁੱਕੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment