ਸੱਤ ਵਿਧਾਇਕਾਂ ਨੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਤੇ ਜਤਾਇਆ ਇਤਰਾਜ਼, ਸਿੱਧੂ ਨੂੰ ਪੱਤਰ ਲਿੱਖ ਕੇ ਆਖੀ ਇਹ ਗੱਲ

TeamGlobalPunjab
1 Min Read

ਚੰਡੀਗੜ੍ਹ (ਬਿੰਦੂ ਸਿੰਘ ) – ਸੱਤ ਵਿਧਾਇਕਾਂ ਨੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਤੇ ਇਤਰਾਜ਼ ਜਤਾਉਂਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਕ ਪੱਤਰ ਲਿਖਿਆ ਹੈ । ਪੱਤਰ ਵਿੱਚ ਵਿਧਾਇਕਾਂ ਨੇ ਸਾਂਝੇ ਤੌਰ ਤੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਕੈਬਨਿਟ ਵਿਚ ਦਾਗੀ ਤੇ ਭ੍ਰਿਸ਼ਟ ਲੀਡਰਾਂ ਨੂੰ ਨਹੀਂ ਲੈਣਾ ਚਾਹੀਦਾ ਅਤੇ ਕਿਸੀ ਸਾਫ਼ ਛਵੀ ਵਾਲੇ ਦਲਿਤ ਲੀਡਰ ਨੂੰ ਹੀ ਕੈਬਨਿਟ ਚ ਜਗ੍ਹਾ ਦੇਣੀ ਚਾਹੀਦੀ ਹੈ।

ਇਨ੍ਹਾਂ ਲੀਡਰਾਂ ਨੇ ਰਾਣਾ ਗੁਰਜੀਤ ਨੂੰ ਹਟਾਉਣ ਦੀ ਮੰਗ ਕੀਤੀ ਹੈ। ਪੱਤਰ ਲਿਖਣ ਵਾਲਿਆਂ ਵਿੱਚ ਵਿਧਾਇਕ ਨਵਤੇਜ ਚੀਮਾ, ਬਲਵਿੰਦਰ ਸਿੰਘ ਧਾਲੀਵਾਲ, ਬਾਵਾ ਹੈਨਰੀ, ਡਾ. ਰਾਜ ਕੁਮਾਰ, ਪਵਨ ਆਦੀਆ ਤੇ ਸੁਖਪਾਲ ਖਹਿਰਾ ਸ਼ਾਮਲ ਹਨ। ਦੁਆਬੇ ਦੇ ਸੱਤ ਵਿਧਾਇਕ ਰਾਣਾ ਗੁਰਜੀਤ ਨੂੰ ਮੰਤਰੀ ਬਣਾਉਣ ਦੇ ਖਿਲਾਫ ਨਿੱਤਰੇ ਹਨ।

Share This Article
Leave a Comment