ਚੰਡੀਗੜ੍ਹ (ਬਿੰਦੂ ਸਿੰਘ) : ਬੀਤੇ ਕਈ ਦਿਨਾਂ ਤੋਂ ਪੰਜਾਬ ਕਾਂਗਰਸ ਪਾਰਟੀ ਦੇ ਅੰਦਰ ਚਲ ਰਹੇ ਘਮਸਾਨ ਦੇ ਵਿਚਾਲੇ ਅੱਜ ਹੋਈ ਕੈਬਨਿਟ ਮੀਟਿੰਗ ਤੋਂ ਪਹਿਲਾਂ ਭਾਵੇਂ ਕਿਆਸਅਰਾਈਆਂ ਦਾ ਦੌਰ ਜਾਰੀ ਰਿਹਾ ਪਰ ਮੀਟਿੰਗ ‘ਚ ਸਾਰੇ ਮੰਤਰੀ ਹਾਜ਼ਰ ਸਨ।
ਮੰਤਰੀ ਅਰੂਣਾ ਚੌਧਰੀ ਮੀਟਿੰਗ ‘ਚੋਂ 15 ਮਿੰਟਾਂ ਬਾਅਦ ਉੱਠ ਕੇ ਚਲੇ ਗਏ, ਪਰ ਜੋ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਸ਼ਾਇਦ 1-2 ਮੰਤਰੀਆਂ ਨੁੰ ਲਾਂਭੇ ਕੀਤਾ ਜਾ ਸਕਦਾ ਹੈ ਇਹ ਗੱਲ ਅਫ਼ਵਾਹ ਹੀ ਸਾਬਿਤ ਹੋਈ ਅਤੇ ਮੀਟਿੰਗ ਵਰਚੂਅਲ ਮੋਡ ‘ਤੇ ਸਹਿਜ ਤਰੀਕੇ ਨਿਬੜ ਗਈ।
ਇਸ ਤੋਂ ਪਹਿਲਾਂ ਅਰੁਣਾ ਚੌਧਰੀ ਦੇ ਘਰ ਮੰਤਰੀਆਂ ਦੀ ਮੀਟਿੰਗ ਹੌਣ ਦੀ ਗੱਲ ਵੀ ਅਫ਼ਵਾਹ ਹੀ ਨਿਕਲੀ। ਜੇਲ ਮੰਤਰੀ ਸੁਖਜਿੰਦਰ ਰੰਧਾਵਾ ਮੰਤਰੀ ਅਰੁਣਾ ਚੌਧਰੀ ਦੇ ਘਰ ਗਏ ਜ਼ਰੂਰ ਸਨ।
ਕਿਹਾ ਜਾ ਰਿਹਾ ਹੈ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਤਰਾਲੇ ਬਦਲ ਸਕਦੇ ਹਨ ਜਾਂ ਮੰਤਰੀ ਬਦਲ ਸਕਦੇ ਹਨ ਪਰ ਵਿਭਾਗੀ ਵਿਚਾਰ-ਚਰਚਾ, ਸੂਬੇ ‘ਚ ਕੋਰੋਨਾ ਦੇ ਹਲਾਤਾਂ ਨੂੰ ਲੈ ਕੇ ਅਤੇ ਕੁੱਝ ਹੋਰ ਮੁੱਦਿਆਂ ਦੇ ਦੁਆਲੇ ਹੀ ਮੀਟਿੰਗ ‘ਚ ਚਰਚਾ ਹੋਈ।