ਵਾਸ਼ਿੰਗਟਨ : ਅਮਰੀਕਾ ‘ਚ ਮਿਸ ਵਰਲਡ ਦੇ ਹੋਏ ਮੁਕਾਬਲੇ ਦੌਰਾਨ ਮਿਸ ਵਰਲਡ ਅਮਰੀਕਾ 2021 ਦਾ ਤਾਜ ਪੰਜਾਬਣ ਦੇ ਸਿਰ ਸਜਿਆ ਹੈ। ਵਾਸ਼ਿੰਗਟਨ ਦੀ ਰਹਿਣ ਵਾਲੀ ਸ਼੍ਰੀ ਸੈਣੀ ਮਿਸ ਵਰਲਡ ਅਮਰੀਕਾ 2021 ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਅਮਰੀਕੀ ਬਣ ਗਈ ਹੈ। 25 ਸਾਲਾ ਸੈਣੀ ਦਾ ਪਿਛੋਕੜ ਭਾਰਤ ਦੇ ਸੂਬੇ ਪੰਜਾਬ ਦਾ ਹੈ।
ਸੈਣੀ ਹੁਣ ਗਲੋਬਲ ਮੰਚ ‘ਤੇ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਭਾਰਤੀ -ਅਮਰੀਕੀ ਪ੍ਰਤੀਯੋਗੀ ਬਣ ਗਈ ਹਨ। ਉਸ ਨੇ ਆਪਣੀ ਤਾਜਪੋਸ਼ੀ ਤੋਂ ਬਾਅਦ ਕਿਹਾ, ‘ਮੈਂ ਬਹੁਤ ਖੁਸ਼ ਹਾਂ ਅਤੇ ਬਹੁਤ ਘਬਰਾ ਵੀ ਗਈ ਹਾਂ ਅਤੇ ਮੈਂ ਆਪਣੀਆਂ ਭਾਵਨਾਵਾਂ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਮੇਰੀ ਸਫ਼ਲਤਾ ਦਾ ਸਾਰਾ ਸਿਹਰਾ ਮੇਰੇ ਮਾਪਿਆਂ ਨੂੰ ਜਾਂਦਾ ਹੈ, ਖ਼ਾਸ ਕਰਕੇ ਮੇਰੀ ਮਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ। ਮੈਂ ਇਸ ਸਨਮਾਨ ਲਈ ਮਿਸ ਵਰਲਡ ਅਮਰੀਕਾ ਦਾ ਧੰਨਵਾਦ ਕਰਨਾ ਚਾਹਾਂਗੀ।’
View this post on Instagram
ਮਿਸ ਵਰਲਡ ਅਮਰੀਕਾ ਨੇ ਇੰਸਟਾਗ੍ਰਾਮ ਪੋਸਟ ‘ਚ ਲਿਖਿਆ,’ ਸੈਣੀ ਜੋ ਇਸ ਵੇਲੇ ਮਿਸ ਵਰਲਡ ਅਮਰੀਕਾ 2021 ਅਤੇ MWA ਨੈਸ਼ਨਲ ਬਿਊਟੀ ਵਿਦ ਏ ਪਰਪਜ਼ ਅੰਬੈਸਡਰ’ ਦੇ ਵੱਕਾਰੀ ਅਹੁਦੇ ‘ਤੇ ਹੈ, ਉਨ੍ਹਾਂ ਨੇ ਇਹ ਉਪਲੱਬਧੀ ਸਖ਼ਤ ਮਿਹਨਤ ਕਰਕੇ ਪ੍ਰਾਪਤ ਕੀਤੀ ਹੈ।’
View this post on Instagram