Home / ਪੰਜਾਬ / ਪੰਜਾਬ ਤੇ ਹਰਿਆਣਾ ਹਾਈਕੋਰਟ ਸਣੇ ਪੰਜਾਬ ਸਕੱਤਰੇਤ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਪੰਜਾਬ ਤੇ ਹਰਿਆਣਾ ਹਾਈਕੋਰਟ ਸਣੇ ਪੰਜਾਬ ਸਕੱਤਰੇਤ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਸਣੇ ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਭਾਜੜਾਂ ਪੈ ਗਈਆਂ।

ਪੁਲਿਸ ਨੇ ਤੁਰੰਤ ਹਾਈਕੋਰਟ ਅਤੇ ਪੰਜਾਬ ਸਕੱਤਰੇਤ ਦੇ ਬਾਹਰ ਸੁਰੱਖਿਆ ਵਿਵਸਥਾ ਵਧਾਉਣ ਦੇ ਨਾਲ ਹੀ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਦੋਵਾਂ ਹੀ ਥਾਵਾਂ ‘ਤੇ ਬੰਬ ਡਿਸਪੋਜ਼ਲ ਟੀਮ ਅਤੇ ਡਾਗ ਸਕੁਆਡ ਟੀਮਾਂ ਨੇ ਚੈਕਿੰਗ ਕੀਤੀ। ਉਥੇ ਹੀ ਇਸ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਪੱਤਰ ਲਿਖਿਆ ਹੈ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਨੂੰ 12 ਅਕਤੂਬਰ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ ਸੀ, ਜਿਸ ਵਿੱਚ ਲਿਖਿਆ ਸੀ ਕਿ 16 ਅਕਤੂਬਰ ਨੂੰ ਹਾਈਕੋਰਟ ਤੇ ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉੱਡਾ ਦਿੱਤਾ ਜਾਵੇਗਾ।

ਪੱਤਰ ਦੇ ਲਿਫਾਫੇ ‘ਤੇ ਪੰਜਾਬ ਦੇ ਟੰਗੋਰੀ ਪਿੰਡ ਵਾਸੀ ਪਰਮਜੀਤ ਸਿੰਘ ਦਾ ਨਾਮ ਲਿਖਿਆ ਹੋਇਆ ਹੈ। ਪੱਤਰ ਲਿਖਣ ਵਾਲੇ ਨੇ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕੀਤੀ ਹੈ। ਪੱਤਰ ਵਿੱਚ ਲਿਖਿਆ ਹੈ ਕਿ ਉਹ ਕੁੱਟਮਾਰ ਦੇ ਮਾਮਲੇ ਵਿੱਚ ਜੇਲ੍ਹ ‘ਚ ਬੰਦ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਸੁਲੇਮਾਨ ਤੇ ਹਾਮਿਦ ਨਾਮ ਦੇ ਦੋ ਨੌਜਵਾਨਾਂ ਨਾਲ ਹੋਈ।

ਦੋਵਾਂ ਨੇ ਪ੍ਰਸਤਾਵ ਰੱਖਿਆ ਕਿ ਜੇਕਰ ਪੈਸੇ ਕਮਾਉਣੇ ਹਨ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਸਣੇ ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣਾ ਹੋਵੇਗਾ ਤੇ ਉਸ ਨੇ ਇਸ ਲਈ ਆਪਣੀ ਸਹਿਮਤੀ ਦੇ ਦਿੱਤੀ। ਕੁੱਝ ਦਿਨ ਬਾਅਦ ਦੋਵੇਂ ਨੌਜਵਾਨਾਂ ਦੇ ਨਾਲ ਉਹ ਵੀ ਜੇਲ੍ਹ ਤੋਂ ਛੁੱਟ ਗਿਆ। ਦੋੇਵੇਂ ਨੌਜਵਾਨ ਉਸ ਨੂੰ ਹਾਈਕੋਰਟ ਤੇ ਪੰਜਾਬ ਸਕੱਤਰੇਤ ਲੈ ਕੇ ਆਏ। ਇਸ ਤੋਂ ਬਾਅਦ ਉਸਨੂੰ ਨਿਆਗਾਂਓ ਵਿੱਚ ਠਹਰਿਆ ਦਿੱਤਾ। ਉਸ ਨੇ ਲਿਖਿਆ ਹੈ ਕਿ ਉਹ ਦੇਸ਼ਭਗਤ ਹੈ, ਇਸ ਲਈ ਵਾਰਦਾਤ ਨੂੰ ਅੰਜ਼ਾਮ ਨਾ ਦਿੰਦੇ ਹੋਏ ਰਜਿਸਟਰਾਰ ਨੂੰ ਜਾਣਕਾਰੀ ਦੇ ਰਿਹੇ ਹੈ ।

ਚੰਡੀਗੜ੍ਹ ਪੁਲਿਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਟੰਗੋਰੀ ਪਿੰਡ ਪਹੁੰਚੀ, ਜਿੱਥੇ ਪਰਮਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਕੀਤੀ। ਹਾਲਾਂਕਿ ਉਸਨੇ ਧਮਕੀ ਭਰੇ ਪੱਤਰ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਦੇ ਅਨੁਸਾਰ ਪਰਮਜੀਤ ਦੇ ਖਿਲਾਫ ਪਹਿਲਾਂ ਵੀ ਕੋਈ ਆਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ ।

Check Also

ਚੰਡੀਗੜ੍ਹ ‘ਚ ਸ਼ਰਾਬ ਦੇ ਠੇਕੇ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਫਰਾਰ ਹੋਏ ਹਮਲਾਵਰ

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 9 ਡੀ ਵਿੱਚ ਮੰਗਲਵਾਰ ਸ਼ਾਮ ਕਾਰ ਸਵਾਰ ਇੱਕ ਸ਼ਰਾਬ ਦੇ ਠੇਕੇ …

Leave a Reply

Your email address will not be published. Required fields are marked *