ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ ਗੌਰਵ ਯਾਦਵ ਨੇ ਜੇਲ੍ਹ ‘ਚ ਬਿਸ਼ਨੋਈ ਨਾਲ ਹੋਈ ਇੰਟਰਵਿਊ ਮਾਮਲੇ ‘ਚ ਕੀਤਾ ਵੱਡਾ ਖੁਲਾਸਾ

Rajneet Kaur
3 Min Read

ਚੰਡੀਗੜ੍ਹ : ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ ਗੌਰਵ ਯਾਦਵ ਨੇ ਜੇਲ੍ਹ ਵਿਚ ਗੈੇਗਸ਼ਟਰ ਲਾਰੈਂਸ ਬਿਸ਼ਨੋਈ ਨਾਲ ਇੰਟਰਵਿਊ ਮਾਮਲੇ ਵਿਚ ਵੱਡਾ ਖੁਲਾਸਾ ਕੀਤਾ ਹੈ। ਯਾਦਵ ਨੇ ਪ੍ਰੈਸ ਕਾਮਫਰੰਸ ਕਰਕੇ ਦਾਅਵਾ ਕੀਤਾ ਹੈ ਕਿ ਬਠਿੰਡਾ ਹੀ ਨਹੀਂ ਸਗੋਂ ਪੰਜਾਬ ਦੀ ਕਿਸੇ ਵੀ ਜੇਲ੍ਹ ਵਿਚ ਇੰਟਰਵਿਊ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬਠਿੰਡਾ ਜੇਲ੍ਹ ਇਕ ਹਾਈ ਸਕਿਓਰਿਟੀ ਜੇਲ੍ਹ ਵਿਚ ਕੋਈ ਫੋਨ ਨਹੀਂ ਚੱਲਦਾ। ਰਾਤ ਨੂੰ ਵੀ ਲਾਈਟ ਬੰਦ ਨਹੀਂ ਕੀਤੀ ਜਾਂਦੀ। ਉਥੇ ਪੰਜਾਬ ਪੁਲਿਸ ਦੇ ਨਾਲ ਨਾਲ CRPF ਦਾ ਵੀ ਪਹਿਰਾ ਮੌਜੂਦ ਹੈ। ਉਨ੍ਹਾਂ ਕਿਹ‍ਾ ਕਿ ਇੰਟਰਵਿਊ ਦੌਰਾਨ ਲਾਰੈਂਸ ਬਿਸ਼ਨੋਈ ਦੀ ਦਾੜੀ ਵਧੀ ਹੋਈ ਹੈ ਜਦਕਿ ਪੰਜਾਬ ਦੀ ਜੇਲ੍ਹ ਵਿਚ ਬੰਦ ਦੌਰਾਨ ਉਸਦੀ ਦਾੜੀ ਕੱਟੀ ਹੋਈ ਤੇ ਛੋਟੀ ਹੈ।

ਬਿਸ਼ਨੋਈ ਨੇ ਸੁਪਰੀਮ ਕੋਰਟ ਵਿਚ ਮੁਕਾਬਲੇ ਦਾ ਡਰ ਦਰਸਾਉਂਦਿਆਂ ਪੰਜਾਬ ਪੁਲਿਸ ਨੂੰ ਪ੍ਰੋਕਡਸ਼ਨ ਵਾਰੰਟ ਦੇਣ ਦਾ ਵਿਰੋਧ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹ‍ਾ ਕਿ ਗਲਤ ਵੀਡੀਓ ਦਿਖਾਉਣ ਵਾਲਿਆਂ ਖਿਲਾਫ ਵੀ ਕਾਰਵਾਈ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸ਼ਕਤੀਆਂ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਵਿਚ ਹਨ ਪਰ ਅਜਿਹਾ ਹੋਣ ਨਹੀਂ ਦਿੱਤਾ ਜਾਵੇਗਾ। ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਜਸਥਾਨ ਪੁਲਿਸ ਨੇ 8 ਮਾਰਚ ਨੂੰ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਵਿਚ ਬੰਦ ਕਰਵਾਇਆ ਸੀ। ਉਸ ਤੋਂ ਬਾਅਦ ਦੇ ਉਸ ਦੇ 14 ਮਾਰਚ ਤਕ ਦੇ ਹੁਲੀਏ ਨੂੰ ਦੇਖ ਕੇ ਲਗਦਾ ਹੈ ਕਿ ਇੰਟਰਵਿਊ ਪੁਰਾਣਾ ਹੈ। ਇਸ ਇੰਟਰਵਿਊ ਵਿਚ ਗੋਇੰਦਵਾਲ ਜੇਲ੍ਹ ਦੀ ਘਟਨਾ ਦਾ ਕੋਈ ਜ਼ਿਕਰ ਨਹੀਂ ਹੈ।ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋ ਬਾਅਦ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਬਿਸ਼ਨੋਈ ਨੂੰ ਹਿਰਾਸਤ ਵਿਚ ਲਿਆ ਸੀ ਕਿਉਂਕਿ ਲਾਰੈਂਸ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਅਪਰਾਧ ਪੰਜਾਬ ਵਿਚ ਹੋਵੇ ਪਰ ਉਹ ਕਦੇ ਪੰਜਾਬ ਪੁਲਿਸ ਦੀ ਗ੍ਰਿਫਤ ਵਿਚ ਨਾ ਆਵੇ।

ਇੰਟਰਵਿਊ ਕਿੱਥੇ ਹੋਈ ਇਸ ਬਾਰੇ ਬਿਸ਼ਨੋਈ ਤੋਂ ਪੁੱਛਿਆ ਜਾਵੇਗਾ ਜਾਂ ਨਹੀਂ ਦੇ ਜਵਾਬ ਵਿਚ ਡੀਜੀਪੀ ਨੇ ਕਿਹਾ ਕਿ ਕ‍ਾਨੂੰਨੀ ਨੁਕਤੇ ਸਾਂਝੇ ਨਹੀਂ ਕੀਤੇ ਜਾ ਸਕਦੇ। ਪੰਜਾਬ ਪੁਲਿਸ ਹਰ ਸਮੱਸਿਆ ਨਾਲ ਲੜਨ ਲਈ ਮਜਬੂਤ ਹੈ। ਪਾਕਿਸਤਾਨ ਦਾ isi ਚੀਫ ਪਾਕਿਸਤਾਨ ਦੀ ਸੈਨਾ ਦਾ ਚੀਫ਼ ਹੈ ਯਾਦਵ ਨੇ ਕਿਹਾ ਕਿ ਉਹ ਪ੍ਰੈੱਸ ਬਾਰੇ ਕੁਝ ਨਹੀਂ ਕਹਿਣਗੇ। ਇਹ ਮਾਮਲਾ ਜੇਲ੍ਹ ਵਿਭਾਗ ਦਾ ਹੈ। ਪੰਜਾਬ ਤੇ ਪੰਜਾਬ ਪੁਲਿਸ ਨੂੰ ਜਾਣਬੁੱਝ ਕੇ ਸਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹ‍ਾ ਹੈ।

Share This Article
Leave a Comment