ਪਟਿਆਲਾ : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਕੁੱਝ ਖਾਸ ਰੂਟਾਂ ‘ਤੇ ਆਪਣੀਆਂ ਬੱਸ ਸੇਵਾਵਾਂ ਸ਼ੁਰੂ ਕਰਨ ਸਬੰਧੀ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇਸ ਸਬੰਧੀ ਕੱਲ 20 ਮਈ ਤੋਂ ਪੀ.ਆਰ.ਟੀ.ਸੀ ਦੇ ਪੰਜਾਬ ‘ਚ ਪੈਂਦੇ 9 ਡਿੱਪੂਆਂ ਦੀਆਂ 80 ਰੂਟਾਂ ‘ਤੇ ਬੱਸਾਂ ਚੱਲਣਗੀਆਂ। ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ ਪ੍ਰਸ਼ਾਸਨ, ਪਟਿਆਲਾ ਵੱਲੋਂ ਜਾਰੀ ਅਦੇਸ਼ਾਂ ਅਨੁਸਾਰ ਪੰਜਾਬ ਦੇ 9 ਡਿੱਪੂਆਂ ਪਟਿਆਲਾ, ਸੰਗਰੂਰ, ਬੁਢਲਾਡਾ, ਲੁਧਿਆਣਾ, ਫਰੀਦਕੋਟ, ਕਪੂਰਥਲਾ, ਬਠਿੰਡਾ, ਬਰਨਾਲਾ ਅਤੇ ਚੰਡੀਗੜ੍ਹ (ਯੂਟੀ) ‘ਚ ਬੱਸਾਂ ਚੱਲਣਗੀਆਂ।
ਇਨ੍ਹਾਂ ਡਿੱਪੂਆਂ ‘ਚ ਕੱਲ੍ਹ ਤੋਂ ਲੁਧਿਆਣਾ ਦੇ 9, ਫਰੀਦਕੋਟ ਦੇ 6, ਕਪੂਰਥਲਾ ਦੇ 6, ਬਰਨਾਲਾ ਦੇ 7, ਪਟਿਆਲਾ ਦੇ 16, ਬੁਢਲਾਡਾ ਦੇ 10, ਸੰਗਰੂਰ ਦੇ 11 , ਚੰਡੀਗੜ੍ਹ(ਯੂਟੀ) ਦੇ 6 ਅਤੇ ਬਠਿੰਡਾ ਦੇ 9ਰੂਟਾਂ ‘ਤੇ ਪੀ.ਆਰ.ਟੀ.ਸੀ. ਦੀ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ।
ਦੱਸ ਦਈਏ ਕਿ ਇਹ ਬੱਸਾਂ ਚੱਲਣ ਤੋਂ ਬਾਅਦ ਆਪਣੇ ਆਖਰੀ ਸਟੇਸ਼ਨ ਤੱਕ ਰਾਹ ‘ਚ ਕਿਤੇ ਵੀ ਨਹੀਂ ਰੁਕਣਗੀਆਂ। ਵਿਭਾਗੀ ਆਦੇਸ਼ਾਂ ਅਨੁਸਾਰ ਸਵਾਰੀਆਂ ਦੀਆਂ ਟਿਕਟਾਂ ਵੀ ਕੰਡਕਟਰ ਵੱਲੋਂ ਬੱਸ ਸਟੈਂਡ ‘ਤੇ ਖੜ੍ਹ ਕੇ ਹੀ ਕੱਟੀਆਂ ਜਾਣਗੀਆਂ। ਬੱਸ ‘ਚ ਸਵਾਰੀ ਦੇ ਚੜ੍ਹਨ ਅਤੇ ਉਤਰਨ ਲੱਗਿਆ ਸਮਾਜਿਕ ਦੂਰੀ ਦੇ ਨਿਯਮ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਬੱਸ ਦੇ ਡਰਾਈਵਰ, ਕੰਡਕਟਰ ਅਤੇ ਬੱਸ ‘ਚ ਬੈਠੀ ਹਰ ਸਵਾਰੀ ਲਈ ਮਾਸ਼ਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ ਅਤੇ ਹਰ ਵਾਰ ਬੱਸ ਨੂੰ ਸੈਨੇਟਾਈਜ਼ ਕਰਨਾ ਵੀ ਲਾਜ਼ਮੀ ਕੀਤਾ ਗਿਆ ਹੈ।
ਬੱਸਾਂ ਦੇ ਰੂਟ :
ਬਠਿੰਡਾ-ਮੋਗਾ-ਹੁਸ਼ਿਆਰਪੁਰ
ਲੁਧਿਆਣਾ-ਮਾਲੇਰਕੋਟਲਾ-ਪਾਤੜਾਂ
ਅਬੋਹਰ-ਮੋਗਾ-ਮੁਕਤਸਰ ਸਾਹਿਬ-ਜਲੰਧਰ
ਪਟਿਆਲਾ-ਮਾਨਸਾ-ਮਲੋਟ
ਫਿਰੋਜ਼ਪੁਰ-ਅੰਮ੍ਰਿਤਸਰ-ਪਠਾਨਕੋਟ
ਜਲੰਧਰ-ਅੰਬਾਲਾ ਕੈਂਟ
ਬਠਿੰਡਾ-ਅੰਮ੍ਰਿਤਸਰ
ਜਲੰਧਰ-ਨੂਰਮਹਿਲ
ਅੰਮ੍ਰਿਤਸਰ-ਡੇਰਾ ਬਾਬਾ ਨਾਨਕ
ਹੁਸ਼ਿਆਰਪੁਰ-ਟਾਂਡਾ
ਜਗਰਾਓਂ-ਰਾਏਕੋਟ
ਮੁਕਤਸਰ-ਬਠਿੰਡਾ
ਫਿਰੋਜ਼ਪੁਰ-ਮੁਕਤਸਰ
ਬੁਢਲਾਡਾ-ਰਤੀਆ
ਫਿਰੋਜ਼ਪੋਰ-ਫਾਜ਼ਿਲਕਾ
ਫਰੀਦਕੋਟ-ਲੁਧਿਆਣਾ-ਚੰਡੀਗੜ੍ਹ
ਬਰਨਾਲਾ-ਸਿਰਸਾ
ਲੁਧਿਆਣਾ-ਜਲੰਧਰ-ਅੰਮ੍ਰਿਤਸਰ
ਗੋਇੰਦਵਾਲ ਸਾਹਿਬ-ਪੱਟੀ
ਹੁਸ਼ਿਆਰਪੁਰ-ਨੰਗਲ
ਅਬੋਹਰ-ਬਠਿੰਡਾ-ਸਰਦੂਲਗੜ੍ਹ
ਲੁਧਿਆਣਾ-ਸੁਲਤਾਨਪੁਰ
ਫਗਵਾੜਾ-ਨਕੋਦਰ
ਚੰਡੀਗੜ੍ਹ-ਡੱਬਵਾਲੀ ਵਾਇਆ ਪਟਿਆਲਾ-ਬਠਿੰਡਾ
ਚੰਡੀਗੜ੍ਹ-ਫਿਰੋਜ਼ਪੁਰ ਵਾਇਆ ਲੁਧਿਆਣਾ
ਚੰਡੀਗੜ੍ਹ-ਅੰਮ੍ਰਿਤਸਰ ਵਾਇਆ ਨਵਾਂ ਸ਼ਹਿਰ
ਚੰਡੀਗੜ੍ਹ-ਪਠਾਨਕੋਟ ਵਾਇਆ ਹੁਸ਼ਿਆਰਪੁਰ
ਚੰਡੀਗੜ੍ਹ-ਅੰਬਾਲਾ
ਚੰਡੀਗੜ੍ਹ-ਨੰਗਲ ਵਾਇਆ ਰੋਪੜ