ਯੰਗੂਨ :- ਮਿਆਂਮਾਰ ‘ਚ ਫ਼ੌਜੀ ਤਖ਼ਤਾਪਲਟ ਖ਼ਿਲਾਫ਼ ਤੇ ਵਿਰੋਧ ਮੁਜ਼ਾਹਰਿਆਂ ‘ਚ ਫੜੇ ਗਏ ਲੋਕਾਂ ਦੀ ਰਿਹਾਈ ਦੀ ਮੰਗ ਲੈ ਕੇ ਮੁਜ਼ਾਹਰਾਕਾਰੀਆਂ ਨੇ ਬੀਤੇ ਬੁੱਧਵਾਰ ਨੂੰ ਇੰਟਰਨੈੱਟ ਮੀਡੀਆ ‘ਤੇ ਵੀ ਮੁਹਿੰਮ ਸ਼ੁਰੂ ਕਰ ਦਿੱਤੀ।
ਦੱਸ ਦਈਏ ਮੁਜ਼ਾਹਰਾਕਾਰੀਆਂ ਨੇ ਨੀਲੀ ਸ਼ਾਰਟ ਪਾ ਕੇ ਰਿਹਾਈ ਮੰਗ ਨੂੰ ਲੈ ਕੇ ਇੰਟਰਨੈੱਟ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂਂ ਤੇ ਫੇਸਬੁੱਕ ‘ਤੇ ਲਿਖਿਆ, ‘ਆਵਾਜ਼ ਉਠਾਓ ਤੇ ਫ਼ੌਜੀ ਸ਼ਾਸਨ ਵੱਲੋਂ ਗ਼ਲਤ ਤਰੀਕੇ ਨਾਲ ਫੜੇ ਗਏ ਸਾਰੇ ਲੋਕਾਂ ਦੀ ਰਿਹਾਈ ਦੀ ਮੰਗ ਕਰੋ।
ਇਸ ਵਿਰੋਧ ‘ਚ ਹੁਣ ਤਕ 738 ਲੋਕਾਂ ਦੀ ਮੌਤ ਹੋਈ ਗਈ ਹੈ ਤੇ ਤਿੰਨ ਹਜ਼ਾਰ 300 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।