ਯੰਗੂਨ :- ਤਖ਼ਤਾ ਪਲਟ ਖ਼ਿਲਾਫ਼ ਹੋ ਰਹੇ ਮੁਜ਼ਾਹਰੇ ਸ਼ਾਂਤ ਕਰਨ ਲਈ ਫ਼ੌਜ ਨੇ ਬੀਤੇ ਬੁੱਧਵਾਰ ਨੂੰ 628 ਮੁਜ਼ਾਹਰਾਕਾਰੀਆਂ ਨੂੰ ਰਿਹਾਅ ਕਰ ਦਿੱਤਾ। ਇਨ੍ਹਾਂ ਸਾਰਿਆਂ ਨੂੰ ਪਿਛਲੇ ਮਹੀਨੇ ਹੋਏ ਤਖ਼ਤਾ ਪਲਟ ਦਾ ਵਿਰੋਧ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਯੰਗੂਨ ਦੀ ਇਨਸਿਨ ਜੇਲ੍ਹ ਦੇ ਬਾਹਰ ਰਿ ਹਾਅ ਕੀਤੇ ਗਏ ਮੁਜ਼ਾਹਰਾਕਾਰੀਆਂ ਨਾਲ ਭਰੀਆਂ ਬੱਸਾਂ ਨੂੰ ਦੇਖਿਆ ਗਿਆ।
ਜ਼ਿਕਰਯੋਗ ਹੈ ਕਿ ਇਕ ਫਰਵਰੀ ਨੂੰ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟ ਹੋਣ ਤੋਂ ਬਾਅਦ ਮਾਰਚ ਦੇ ਸ਼ੁਰੂਆਤ ‘ਚ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ‘ਚ ਲਿਆ ਗਿਆ ਸੀ।
ਇਕ ਮਹਿਲਾ ਵਕੀਲ ਨੇ ਪਛਾਣ ਗੁਪਤ ਰੱਖਦੇ ਹੋਏ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਦੱਸਿਆ ਕਿ ਹੁਣ ਮੁਜ਼ਾਹਰਾਕਾਰੀਆਂ ਕਾਰਨ ਗ੍ਰਿਫ਼ਤਾਰ ਸਿਰਫ਼ 55 ਲੋਕ ਜੇਲ੍ਹ ‘ਚ ਹਨ ਤੇ ਸੰਭਵਤ ਹੈ ਕਿ ਉਨ੍ਹਾਂ ਖ਼ਿਲਾਫ਼ ਸਜ਼ਾ ਜ਼ਾਬਤਾ ਦੀ ਧਾਰਾ 505 (ਏ) ਤਹਿਤ ਦੋਸ਼ ਲਗਾਏ ਜਾਣਗੇ।
ਇਸ ਦੌਰਾਨ ਬੀਤੇ ਬੁੱਧਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਇੱਕ ਨਵੀਂ ਰਣਨੀਤੀ ਅਪਣਾਈ ਅਤੇ ਲੋਕਾਂ ਨੂੰ ਸ਼ਾਂਤਮਈ ਹੜਤਾਲ ਵਜੋਂ ਆਪਣੇ ਘਰਾਂ ‘ਚ ਰਹਿਣ ਤੇ ਵਪਾਰਕ ਅਦਾਰਿਆਂ ਨੂੰ ਦਿਨ ਦੇ ਸਮੇਂ ਬੰਦ ਰੱਖਣ ਦੀ ਅਪੀਲ ਕੀਤੀ।