ਮੇਹੁਲ ਚੋਕਸੀ ਦੀ ਹਵਾਲਗੀ ਬਾਰੇ ਡੋਮਿਨਿਕਾ ਦੀ ਅਦਾਲਤ ‘ਚ ਕਾਰਵਾਈ ਸ਼ੁਰੂ

TeamGlobalPunjab
2 Min Read

 

ਵ੍ਹੀਲ ਚੇਅਰ ‘ਤੇ ਬੈਠ ਕੇ ਅਦਾਲਤ ਪੁੱਜਾ ਮੇਹੁਲ ਚੋਕਸੀ

ਰੌਸੂ/ਨਵੀਂ ਦਿੱਲੀ :  ਪੀਐਨਬੀ ਘੁਟਾਲੇ ਦੇ ਮੁਲਜ਼ਮ ਮੇਹੁਲ ਚੋਕਸੀ ਦੀ ਹਵਾਲਗੀ ਨੂੰ ਲੈ ਕੇ ਡੋਮਿਨਿਕਾ ਕੋਰਟ ਵਿੱਚ ਦੂਜੇ ਦਿਨ ਦੀ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਅਦਾਲਤ ਅੱਜ ਮੇਹੁਲ ਚੋਕਸੀ ‘ਤੇ ਫੈਸਲਾ ਦੇ ਸਕਦੀ ਹੈ ਕਿ ਉਸਨੂੰ ਭਾਰਤ ਭੇਜਿਆ ਜਾਵੇਗਾ ਜਾਂ ਨਹੀਂ।  ਚੋਕਸੀ ਅਦਾਲਤ ਵਿੱਚ ਵ੍ਹੀਲ ਚੇਅਰ ‘ਤੇ ਬੈਠ ਕੇ ਪੁੱਜਾ। ਦੱਸ ਦਈਏ ਕਿ ਡੋਮਿਨਿਕਾ ਦਾ ਸਮਾਂ ਭਾਰਤ ਤੋਂ ਸਾਢੇ ਨੌ ਘੰਟੇ ਪਿੱਛੇ ਹੈ।

 

ਉਧਰ ਇਸ ਤੋਂ ਪਹਿਲਾਂ, ਇੱਕ ਪ੍ਰੈਸ ਕਾਨਫਰੰਸ ਵਿੱਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਮੇਹੁਲ ਚੋਕਸੀ ਨੂੰ ਭਾਰਤ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, “ਚੋਕਸੀ ਇਸ ਸਮੇਂ ਡੋਮਿਨਿਕਾ ਵਿਖੇ ਹਿਰਾਸਤ ਵਿੱਚ ਹੈ ਜਿੱਥੇ ਕੁਝ ਕਾਨੂੰਨੀ ਪ੍ਰਕਿਰਿਆਵਾਂ ਚੱਲ ਰਹੀਆਂ ਹਨ। ਅਸੀਂ ਸਾਰੇ ਯਤਨ ਜਾਰੀ ਰੱਖਾਂਗੇ ਤਾਂ ਕਿ ਉਸਨੂੰ (ਚੋਕਸੀ) ਵਾਪਸ ਭਾਰਤ ਲਿਆਂਦਾ ਜਾਵੇ। ”

ਜ਼ਿਕਰਯੋਗ ਹੈ ਕਿ ਚੋਕਸੀ ਹਾਲ ਹੀ ਵਿਚ ਐਂਟੀਗੁਆ ਅਤੇ ਬਾਰਬੁਡਾ ਤੋਂ ਫਰਾਰ ਹੋ ਗਿਆ ਸੀ ਅਤੇ 23 ਮਈ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਕੈਰੇਬੀਅਨ ਟਾਪੂ ਦੇਸ਼ ਡੋਮਿਨਿਕਾ ਵਿਚ ਦਾਖਲ ਹੋਣ ਦੇ ਦੋਸ਼ ਵਿਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਡੋਮਿਨਿਕਾ ਵਿੱਚ ਉਸਦੇ ਖਿਲਾਫ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ।

ਚੋਕਸੀ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਵਿੱਚ 13,500 ਕਰੋੜ ਰੁਪਏ ਦੇ ਧੋਖਾਧੜੀ ਦੇ ਕੇਸ ਵਿੱਚ ਲੋੜੀਂਦਾ ਹੈ ।

Share This Article
Leave a Comment