ਸਰਕਾਰੀ ਵਿਭਾਗਾਂ ਨਾਲ ਸਬੰਧਿਤ ਆਮ ਜਨਤਾ ਦੀ ਸਮੱਸਿਆਵਾਂ ਹੁਣ ਹੋਣਗੀਆਂ ਦੂਰ: ਸੀਐਮ

Global Team
3 Min Read

ਚੰਡੀਗੜ੍ਹ: ਹਰਿਆਣਾ ਸਰਕਾਰ ਹੁਣ ਸਰਕਾਰੀ ਵਿਭਾਗਾਂ ਨਾਲ ਸਬੰਧਿਤ ਆਮ ਜਨਤਾ ਦੀ ਸਮਸਿਆਵਾਂ ਦਾ ਹੱਲ ਕਰਨ ਨੂੰ ਤਰਜੀਹ ਦੇ ਰਹੀ ਹੈ। ਇਸ ਦੇ ਲਈ ਚੰਡੀਗੜ੍ਹ ਵਿਚ ਮੁੱਖ ਸਕੱਤਰ ਦਫਤਰ ਵਿਚ ਸਮਾਧਾਨ ਸੈਲ ਬਣਾਇਆ ਗਿਆ ਹੈ, ਜੋ ਜਿਲ੍ਹਾ ਅਤੇ ਸਬ-ਡਿਵੀਜਨਲ ਪੱਧਰ ‘ਤੇ ਕੰਮ ਦਿਨਾਂ ਵਿਚ ਹਰ ਰੋਜ ਸਵੇਰੇ 9 ਤੋਂ 11 ਵਜੇ ਤਕ ਸਮਾਧਾਨ ਕੈਂਪ ਦੇ ਸੰਚਾਲਨ ਦੀ ਦੇਖ ਰੇਖ ਰਕੇਗਾ। ਅਜਿਹੇ ਕੈਂਪਾਂ ਵਿਚ ਜਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਦੇ ਆਲਾ ਅਧਿਕਾਰੀ ਮੌਜੂਦ ਰਹਿਣਗੇ। ਮੁੱਖ ਮੰਤਰੀ ਨਾਇਬ ਸਿੰਘ ਦੇ ਨਿਰਦੇਸ਼ ‘ਤੇ ਹਰੇਕ ਜਿਲ੍ਹਾ ਵਿਚ ਕੈਂਪ ਲਗਾਏ ਜਾਣ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ।

ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਹਰਕੇ ਜਿਲ੍ਹਾ ਤੇ ਸਬ-ਡਿਵੀਜਨਲ ਪੱਧਰ ‘ਤੇ ਕੈਂਪ ਲਗਾ ਕੇ ਲੋਕਾਂ ਦੀ ਸਮਸਿਆਵਾਂ ਦਾ ਹੱਲ ਨਿਰਧਾਰਿਤ ਸਮੇਂ ਵਿਚ ਕੀਤਾ ਜਾਵੇਗਾ। ਹਰਿਆਣਾ ਸਰਕਾਰ ਨੇ ਇਸ ਲਈ ਮੁੱਖ ਸਕੱਤਰ ਦਫਤਰ ਵਿਚ ਸਮਾਧਾਨ ਸੈਲ ਦਾ ਗਠਨ ਕੀਤਾ ਹੈ ਜੋ ਪੂਰੇ ਸੂਬੇ ਵਿਚ ਕੈਂਪਾਂ ਦੇ ਸੰਚਾਲਨ ਦੀ ਦੇਖਰੇਖ ਕਰੇਗਾ। ਕੈਂਪ ਵਿਚ ਕਿੰਨੀ ਸਮਸਿਆਵਾਂ ਆਈਆਂ, ਕਿਨੀ ਸਮਸਿਆਵਾਂ ਦਾ ਹੱਲ ਹੋਇਆ ਅਤੇ ਕਿੰਨੀ ਬਾਕੀ ਰਹਿ ਗਈਆਂ। ਜਿਨ੍ਹਾਂ ਸਮਸਿਆਵਾਂ ਦਾ ਹੱਲ ਨਹੀਂ ਹੋਇਆ , ਉਸ ਦੇ ਪਿੱਛੇ ਕਾਰਨ ਜਾਂ ਵਜ੍ਹਾ ਕੀ ਰਹੀ। ਇਸ ਦੀ ਰਿਪੋਰਟ ਸਿੱਧੇ ਜਿਲ੍ਹਾ ਤੋਂ ਜਿਲ੍ਹਾ ਪ੍ਰਸਾਸ਼ਨ ਹਰ ਰੋਜ ਮੁੱਖ ਸਕੱਤਰ ਦਫਤਰ ਨੂੰ ਭੇਜੇਗਾ, ਜੋ ਮੁੱਖ ਮੰਤਰੀ ਨੂੰ ਭੇਜੀ ਜਾਵੇਗੀ। ਮੁੱਖ ਮੰਤਰੀ ਨੇ ਦਸਿਆ ਕਿ ਸਰਕਾਰ ਦੀ ਵੱਖ-ਵੱਖ ਜਨਭਲਾਈਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਆਮਜਨਤਾ ਦੇ ਸਾਹਮਣੇ ਆਉਣ ਵਾਲੀ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਜਿੱਥੇ ਨੀਤੀਗਤ ਫੈਸਲੇ ਲੈਣ ਦੀ ਜਰੂਰਤ ਹੋਵੇਗੀ, ਅਜਿਹੇ ਮਾਮਲਿਆਂ ਵਿਚ ਮੁੱਖ ਸਕੱਤਰ ਵੱਲੋਂ ਸਮਾਧਾਨ ਸੈਲ ਦੀ ਮੀਟਿੰਗ ਸਬੰਧਿਤ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਪ੍ਰਬੰਧਿਤ ਕੀਤੀ ਜਾਵੇਗੀ। ਇਸ ਦੇ ਬਾਅਦ ਯੋਜਨਾ ਦੇ ਲਾਗੂ ਕਰਨ ਵਿਚ ਰੁਕਾਵਟ ਨੂੰ ਦੂਰ ਕਰਨ ਦੇ ਲਈ ਜਿਲ੍ਹਾ ਪ੍ਰਸਾਸ਼ਨ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ।

ਮੁੱਖ ਮੰਤਰੀ ਨਾਇਬ ਸਿੰਘ ਸੋਮਵਾਰ ਨੂੰ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਆਮਜਨਤਾ ਦੀ ਸਮਸਿਆਵਾਂ ਸੁਣ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਮਸਿਆਵਾਂ ਦੇ ਹੱਲ ਲਈ ਸਰਕਾਰ ਜਲਦੀ ਤੋਂ ਜਲਦੀ ਕਾਰਵਾਈ ਕਰ ਰਹੀ ਹੈ। ਸਰਕਾਰੀ ਵਿਭਾਗਾਂ ਨਾਲ ਸਬੰਧਿਤ ਜੋ ਵੀ ਸਮਸਿਆਵਾਂ ਜਾਣਕਾਰੀ ਵਿਚ ਆਉਣਗੀਆਂ ਉਨ੍ਹਾਂ ਦਾ ਹਰ ਹਾਲ ਵਿਚ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ।

ਨਾਇਬ ਸਿੰਘ ਨੇ ਦਸਿਆ ਕਿ ਹਰੇਕ ਕਾਰਜ ਦਿਨ ‘ਤੇ ਜਿਲ੍ਹਾ ਤੇ ਸਬ-ਡਿਵੀਜਨਲ ਪੱਧਰ ‘ਤੇ ਸਮਾਧਾਨ ਕੈਂਪ ਦਾ ਪ੍ਰਬੰਧ ਸਵੇਰੇ 9 ਵਜੇ ਤੋਂ 11 ਵਜੇ ਤਕ ਕੀਤਾ ਜਾਵੇਗਾ। ਇੰਨ੍ਹਾਂ ਕੈਂਪਾਂ ਵਿਚ ਜਿਲ੍ਹਾ ਪ੍ਰਸਾਸ਼ਨ, ਪੁਲਿਸ , ਮਾਲ, ਨਗਰ ਨਿਗਮ, ਅਤੇ ਨਗਰ ਪਰਿਸ਼ਦ , ਸਮਾਜ ਭਲਾਈ ਆਦਿ ਜਨ ਭਲਾਈ ਦੀ ਯੋਜਨਾਵਾਂ ਲਾਗੂ ਕਰਨ ਵਾਲੇ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹਿਣਗੇ। ਡਿਪਟੀ ਕਮਿਸ਼ਨਰ, ਪੁਲਿਸ ਸੁਪਰਡੈਂਟ ਅਤੇ ਡੀਸੀਪੀ (ਮੁੱਖ ਦਫਤਰ), ਵਧੀਕ ਡਿਪਟੀ ਕਮਿਸ਼ਨਰ ਜਿਲ੍ਹਾ ਨਗਰ ਕਮਿਸ਼ਨਰ, ਸਬ-ਡਿਵੀਜਨਲ ਅਧਿਕਾਰੀ , ਜਿਲ੍ਹਾ ਸਮਾਜ ਭਲਾਈ ਅਧਿਕਾਰੀ ਆਦਿ ਅਧਿਕਾਰੀਗਣ ਜਿਲ੍ਹਾ ਪੱਧਰ ‘ਤੇ ਸਮਾਧਾਨ ਕੈਂਪ ਵਿਚ ਮੌਜੂਦ ਰਹਿਣਗੇ। ਇਸ ਤਰ੍ਹਾ ਸਬ-ਡਿਵੀਜਨਲ ਪੱਧਰ ‘ਤੇ ਸਬ-ਡਿਵੀਜਨਲ ਅਧਿਕਾਰੀ ਦੇ ਨਾਲ, ਡੀਐਸਪੀ ਅਤੇ ਹੋਰ ਸਬ-ਡਿਵੀਜਨਲ ਪੱਧਰ ਦੇ ਅਧਿਕਾਰੀ ਮੌਜੂਦ ਰਹਿਣਗੇ।

Share This Article
Leave a Comment