ਸਿਆਸਤਦਾਨਾਂ ਵਿਚਕਾਰ ਆਪਸੀ ਬਿਆਨੀ ਤਕਰਾਰਬਾਜ਼ੀ ਚਲਦੀ ਹੀ ਰਹਿੰਦੀ ਹੈ। ਇਸੇ ਸਿਲਸਿਲੇ ‘ਚ ਕਾਂਗਰਸ ਦੇ ਸਕੱਤਰ ਪ੍ਰਿਅੰਕਾ ਗਾਂਧੀ ਨੇ ਨੋਬਲ ਪੁਰਸਕਾਰ ਲਈ ਚੁਣੇ ਗਏ ਅਰਥ ਸਾਸ਼ਤਰੀ ਅਭਿਜੀਤ ਬੈਨਰਜੀ ਦੇ ਸੰਦਰਭ ‘ਚ ਕੇਂਦਰੀ ਮੰਤਰੀ ਪੀਊਸ਼ ਗੋਇਲ ਦੀ ਟਿੱਪਣੀ ਨੂੰ ਲੈ ਕੇ ਸੱਤਾਧਾਰੀ ਕੇਂਦਰ ਸਰਕਾਰ ‘ਤੇ ਤੰਜ ਕਸਿਆ ਹੈ। ਪ੍ਰਿਅੰਕਾ ਗਾਂਧੀ ਦਾ ਕਹਿਣਾ ਹੈ ਕਿ ਮੰਤਰੀਆਂ ਦਾ ਕੰਮ ਕਮੇਡੀ ਸਰਕਸ ਚਲਾਉਣਾ ਨਹੀਂ ਬਲਕਿ ਅਰਥਸਾਸ਼ਤਰ ਨੂੰ ਸੁਧਾਰਨਾ ਹੈ।
भाजपा नेताओं को जो काम मिला है उसको करने की बजाय दूसरों की उपलब्धियों को झुठलाने में लगे हैं। नोबेल पाने वाले ने अपना काम ईमानदारी से किया, नोबेल जीता।
अर्थव्यवस्था ढही जा रही है। आपका काम उसको सुधारना है न कि कॉमेडी सर्कस चलाना।https://t.co/DfZXAMmaxg
— Priyanka Gandhi Vadra (@priyankagandhi) October 19, 2019
ਪ੍ਰਿਅੰਕਾ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਭਾਜਪਾ ਆਗੂਆਂ ਨੂੰ ਜਿਹੜਾ ਕੰਮ ਸੌਂਪਿਆ ਗਿਆ ਹੈ ਉਹ ਉਸ ਨੂੰ ਕਰਨ ਦੀ ਬਜਾਏ ਦੂਜਿਆਂ ਦੀਆਂ ਪ੍ਰਾਪਤੀਆਂ ਨੂੰ ਝੂਠਾ ਕਰਾਰ ਦੇਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਲਿਖਿਆ ਕਿ ਨੋਬਲ ਪੁਰਸਕਾਰ ਲੈਣ ਵਾਲੇ ਨੇ ਤਾਂ ਆਪਣਾ ਕੰਮ ਈਮਾਨਦਾਰੀ ਨਾਲ ਕੀਤਾ ਹੈ ਅਤੇ ਨੋਬਲ ਜਿੱਤਿਆ ਹੈ। ਉਨ੍ਹਾਂ ਲਿਖਿਆ ਕਿ, “ਅਰਥਵਿਵਸਥਾ ਢੈਹ ਢੇਰੀ ਹੋ ਰਹੀ ਹੈ ਅਤੇ ਤੁਹਾਡਾ ਕੰਮ ਉਸ ਨੂੰ ਸੁਧਾਰਨਾ ਹੈ ਨਾ ਕਿ ਕਮੇਡੀ ਸਰਕਾਰ ਚਲਾਉਣਾ।“
ਦਰਅਸਲ ਗੋਇਲ ਨੇ ਅਰਥਸਾਸ਼ਤਰ ਦੇ ਖੇਤਰ ਵਿੱਚ 2019 ਦੇ ਨੋਬਲ ਪੁਰਸਕਾਰ ਲਈ ਚੁਣੇ ਗਏ ਭਾਰਤੀ ਅਮੇਰੀਕਨ ਅਭਿਜੀਤ ਬੈਨਰਜੀ ਨੂੰ ਬੀਤੀ ਕੱਲ੍ਹ ਲੈਫਟ ਪਾਰਟੀ ਵੱਲ ਝੁਕਾਅ ਵਾਲਾ ਵਿਅਕਤੀ ਦੱਸਿਆ ਸੀ। ਬੈਨਰਜੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਭਾਰਤੀ ਆਰਥਿਕਤਾ ਪਛੜ ਰਹੀ ਹੈ ਅਤੇ ਇਸ ਸਮੇਂ ਉਪਲਬਧ ਅੰਕੜੇ ਦੇਸ਼ ਦੀ ਆਰਥਿਕਤਾ ਦੀ ਜਲਦੀ ਮੁੜ ਵਸੂਲੀ ਦਾ ਭਰੋਸਾ ਨਹੀਂ ਦਿੰਦੇ ਹਨ।