ਲਖਨਊ : ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਦੇ ਨਾਲ ਕਥਿਤ ਬਦਸਲੂਕੀ ਮਾਮਲੇ ‘ਚ ਸੀਆਰਪੀਐਫ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਜਾਣਕਾਰੀ ਮੁਤਾਬਿਕ ਰਿਪੋਰਟ ਵਿੱਚ ਪ੍ਰਿਅੰਕਾ ਗਾਂਧੀ ‘ਤੇ ਹੀ ਸੁਰੱਖਿਆ ਨਿਯਮਾਂ ਵਿੱਚ ਅਣਦੇਖੀ ਕਰਨ ਦਾ ਦੋਸ਼ ਲੱਗ ਰਿਹਾ ਹੈ।
ਖਬਰਾਂ ਮੁਤਾਬਿਕ ਆਈਜੀ ਇੰਟੈਲੀਜੈਂਸ ਪੀਕੇ ਸਿੰਘ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪ੍ਰਿਅੰਕਾ ਦੀ ਸੁਰੱਖਿਆ ਵਿੱਚ ਕੋਈ ਕਮੀ ਨਹੀਂ ਰਹੀ ਸੀ ਬਲਕਿ ਉਨ੍ਹਾਂ ਨੇ ਖੁਦ ਹੀ ਬਿਨਾਂ ਕਿਸੇ ਨੂੰ ਜਾਣਕਾਰੀ ਦਿੱਤੇ ਆਪਣੀਆਂ ਯਾਤਰਾਵਾਂ ਜਾਰੀ ਰੱਖੀਆਂ। ਖਬਰਾਂ ਇਹ ਵੀ ਆ ਰਹੀਆਂ ਹਨ ਕਿ ਰਿਪੋਰਟ ਵਿੱਚ ਪ੍ਰਿਅੰਕਾ ਵੱਲੋਂ ਬੁਲਟ ਪ੍ਰੂਫ ਗੱਡੀ ਨਾ ਵਰਤੇ ਜਾਣ ਦਾ ਦੋਸ਼ ਵੀ ਲੱਗ ਰਿਹਾ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਪ੍ਰਿਯੰਕਾ ਗਾਂਧੀ ਜਦੋਂ ਸੀਏਏ ਖਿਲਾਫ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਸਾਬਕਾ ਆਈਪੀਐਸ ਅਧਿਕਾਰੀ ਐਸ ਆਰ ਦਾਰਾਪੁਰੀ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਸਨ ਤਾਂ ਉਸ ਸਮੇਂ ਉਨ੍ਹਾਂ ਦੇ ਕਾਫਲੇ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਸੀ। ਇਸ ਤੋਂ ਬਾਅਦ ਰਿਪੋਰਟਾਂ ਮੁਤਾਬਿਕ ਪ੍ਰਿਅੰਕਾ ਗਾਂਧੀ ਨੇ ਪੁਲਿਸ ‘ਤੇ ਬਦਸਲੂਕੀ ਕਰਨ ਦੇ ਦੋਸ਼ ਵੀ ਲਾਏ ਸਨ।
ਪ੍ਰਿਅੰਕਾ ਗਾਂਧੀ ‘ਤੇ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਰਨ ਦੇ ਲੱਗੇ ਦੋਸ਼!
Leave a Comment
Leave a Comment