ਦੇਸੀ ਗਰਲ ‘ਤੇ ਵਿਦੇਸ਼ੀ ਪੱਤਰਕਾਰ ਨੇ ਖੜ੍ਹੇ ਕੀਤੇ ਸਵਾਲ, ਫਿਰ ਅਦਾਕਾਰਾ ਨੇ ਵੀ ਦਿੱਤਾ ਕਰਾਰਾ ਜਵਾਬ

TeamGlobalPunjab
2 Min Read

ਨਿਊਜ਼ ਡੈਸਕ: ਫਿਲਮ ਜਗਤ ਦੇ ਸਭ ਤੋਂ ਵੱਡੇ ਐਵਾਰਡ ਆਸਕਰ ਦੇ 93ਵੇਂ ਅਕੈਡਮੀ ਐਵਾਰਡ ਦਾ ਆਯੋਜਨ ਹੋਣ ਵਾਲਾ ਹੈ। ਆਸਕਰ ਨੂੰ ਪਾਉਣ ਲਈ ਦੁਨੀਆਂ ਦੇ ਅਦਾਕਾਰ ਤੇ ਪ੍ਰੋਡਿਊਸਰ ਸਾਲ ਭਰ ਫ਼ਿਲਮਾਂ ‘ਤੇ ਮਿਹਨਤ ਕਰਦੇ ਹਨ। ਉੱਥੇ ਹੀ ਹੁਣ ਇਸ ਨੂੰ ਲੈ ਕੇ ਟਵਿੱਟਰ ਤੇ ਜੰਗ ਛਿੜ ਗਈ ਹੈ। ਪ੍ਰਿਅੰਕਾ ਚੋਪੜਾ ਅਤੇ ਉਨ੍ਹਾਂ ਦੇ ਪਤੀ ਨਿੱਕ ਜੋਨਸ ਨੇ ਆਸਕਰ ਨੌਮੀਨੇਸ਼ਨ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਆਸਟ੍ਰੇਲੀਆ ਦੇ ਇਕ ਪੱਤਰਕਾਰ ਨੇ ਦੋਵਾਂ ਦੀ ਯੋਗਤਾ ‘ਤੇ ਸਵਾਲ ਚੁੱਕੇ।

ਪੱਤਰਕਾਰ ਪੀਟਰ ਫੋਰਡ ਨੇ ਸਵਾਲ ਚੁੱਕਦਿਆਂ ਕਿਹਾ ਕਿ, ਕੀ ਉਹ ਇਸ ਤਰ੍ਹਾਂ ਦਾ ਵੱਡਾ ਐਲਾਨ ਕਰਨ ਦੇ ਲਾਇਕ ਹਨ। ਪੱਤਰਕਾਰ ਪੀਟਰ ਨੇ ਟਵੀਟ ਕਰ ਲਿਖਿਆ, ‘ਇਨ੍ਹਾਂ ਦੋਵਾਂ ਦਾ ਕੋਈ ਨਿਰਾਦਰ ਨਹੀਂ ਹੈ, ਪਰ ਮੈਨੂੰ ਭਰੋਸਾ ਨਹੀਂ ਹੈ ਕਿ ਫ਼ਿਲਮਾਂ ਵਿੱਚ ਉਨ੍ਹਾਂ ਦਾ ਯੋਗਦਾਨ ਉਨ੍ਹਾਂ ਨੂੰ ਆਸਕਰ ਦੇ ਨਾਮੀਨੇਸ਼ਨ ਐਲਾਨਣ ਦੇ ਲਾਇਕ ਬਣਾਉਂਦਾ ਹੈ।’ ਇਸ ਟਵੀਟ ਨੂੰ ਬਾਅਦ ਵਿਚ ਉਨ੍ਹਾਂ ਨੇ ਹਟਾ ਦਿੱਤਾ।

ਉੱਥੇ ਹੀ ਇਸ ਦਾ ਕਰਾਰਾ ਜਵਾਬ ਦਿੰਦੇ ਹੋਏ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਟਵੀਟ ਕੀਤਾ। ਪ੍ਰਿਅੰਕਾ ਨੇ ਟਵੀਟ ਵਿਚ ਆਪਣੀ 60 ਤੋਂ ਵੱਧ ਫ਼ਿਲਮਾਂ ਦੀ ਲਿਸਟ ਸਾਂਝੀ ਕਰਦੇ ਹੋਏ ਲਿਖਿਆ। ਯੋਗਤਾ ਦੇ ਸਵਾਲ ‘ਤੇ ਤੁਹਾਡੇ ਵਿਚਾਰਾਂ ਨੂੰ ਸੁਣਨਾ ਪਸੰਦ ਕਰਾਂਗੇ ਇਹ ਮੇਰੀਆਂ 60+ ਫ਼ਿਲਮਾਂ ਤੁਹਾਡੇ ਵਿਸ਼ੇਸ਼ ਵਿਚਾਰਾਂ ਲਈ ਸਾਂਝੀਆਂ ਕੀਤੀਆਂ ਗਈਆਂ ਹਨ।

Share This Article
Leave a Comment