‘ਚੰਡੀਗੜ੍ਹ ‘ਚ ਕੋਵਿਡ ਟੈਸਟਿੰਗ ਨਾਮ ‘ਤੇ ਠੱਗੀ, ਗਰਭਵਤੀ ਨੂੰ ਪਾਜ਼ਿਟਿਵ ਦੱਸ ਕੇ 15 ਮੈਂਬਰਾਂ ਦਾ ਕੀਤਾ ਟੈਸਟ’

TeamGlobalPunjab
1 Min Read

ਚੰਡੀਗੜ੍ਹ: ਇੱਥੇ ਇੱਕ ਪ੍ਰਾਈਵੇਟ ਲੈਬ ਵੱਲੋਂ ਕੋਵਿਡ ਟੈਸਟਿੰਗ ਦੇ ਨਾਮ ‘ਤੇ ਮੋਟੀ ਕਮਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਣਕਾਰੀ ਕੌਂਸਲਰ ਦਵਿੰਦਰ ਬਬਲਾ ਨੇ ਦਿੱਤੀ ਹੈ। ਦਵਿੰਦਰ ਬਬਲਾ ਮੁਤਾਬਕ ਉਨ੍ਹਾਂ ਦੇ ਵਾਰਡ ਵਿੱਚ ਇੱਕ ਗਰਭਵਤੀ ਮਹਿਲਾ ਦਾ ਕੋਰੋਨਾ ਟੈਸਟ ਚੰਡੀਗੜ੍ਹ ਦੀ ਇੱਕ ਪ੍ਰਾਈਵੇਟ ਲੈਬ ‘ਚੋਂ ਕਰਵਾਇਆ ਗਿਆ ਸੀ। ਪ੍ਰਾਈਵੇਟ ਲੈਬ ਨੇ ਮਹਿਲਾ ਦੀ ਰਿਪੋਰਟ ਪਾਜ਼ਿਟਿਵ ਕਰਕੇ ਉਸ ਦੇ ਘਰ ਦੇ ਪੰਦਰਾਂ ਮੈਂਬਰਾਂ ਦਾ ਕੋਰੋਨਾ ਟੈਸਟ ਲਿਆ ਤੇ ਰਿਪੋਰਟ ਵਿੱਚ ਘਰ ਦੇ ਬਾਕੀ ਮੈਂਬਰ ਨੈਗਟਿਵ ਆਏ।

ਜਿਸ ਤੋਂ ਬਾਅਦ ਪਰਿਵਾਰ ਨੂੰ ਕੁਝ ਖ਼ਦਸ਼ਾ ਲੱਗਿਆ। ਪਰਿਵਾਰ ਨੇ ਗਰਭਵਤੀ ਮਹਿਲਾ ਦਾ ਟੈਸਟ ਅਗਲੇ ਦਿਨ ਕਿਸੇ ਦੂਸਰੇ ਹਸਪਤਾਲ ਤੋਂ ਕਰਵਾਇਆ ਤਾਂ ਗਰਭਵਤੀ ਮਹਿਲਾ ਨੈਗੇਟਿਵ ਪਾਈ ਗਈ।

ਇਸ ਤੋਂ ਬਾਅਦ ਕੌਂਸਲਰ ਦਵਿੰਦਰ ਬਬਲਾ ਨੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਐਡਵਾਈਜ਼ਰ ਮਨੋਜ ਪਰੀਦਾ ਅਤੇ ਡੀਸੀ ਨੂੰ ਚਿੱਠੀ ਲਿਖ ਕੇ ਉਕਤ ਲੈਬ ਖ਼ਿਲਾਫ਼ ਕਾਰਵਾਈ ਕਰਨ ਅਤੇ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ।

Share This Article
Leave a Comment