ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨਵੇਂ ਸਾਲ ਮੌਕੇ ਯੂਟੀ ਲਈ ਕੁਝ ਨਵਾਂ ਕਰਨ ਜਾ ਰਿਹਾ ਹੈ। 2021 ‘ਚ ਚੰਡੀਗੜ੍ਹ ਵਿੱਚ ਪ੍ਰਾਈਵੇਟ ਕੰਪਨੀ ਪਾਵਰ ਸਪਲਾਈ ਕਰਨ ਜਾ ਰਹੀ ਹੈ। ਜਿਸ ਦੇ ਲਈ ਸਾਰੇ ਇੰਤਜਾਮ ਕਰ ਲਏ ਗਏ ਹਨ। ਯੂਟੀ ਦੀ ਪਾਵਰ ਸਪਲਾਈ ਪ੍ਰਾਈਵੇਟ ਹੱਥਾਂ ‘ਚ ਦੇਣ ਲਈ ਚੰਡੀਗੜ੍ਹ ਪ੍ਰਸ਼ਾਸਨ ਇਸ ਮਹੀਨੇ ਟੈਂਡਰ ਕੱਢੇਗਾ।
ਪ੍ਰਸ਼ਾਸਨ ਦੀਆਂ ਸ਼ਰਤਾਂ ਮੁਤਾਬਕ ਜਿਹੜੀ ਪ੍ਰਾਈਵੇਟ ਕੰਪਨੀ ਇਹ ਟੈਂਡਰ ਹਾਸਲ ਕਰੇਗੀ, ਉਹ ਚੰਡੀਗੜ੍ਹ ਨਾਲ ਜੁੜੇ ਸਾਰੇ ਬੁਨਿਆਦੀ ਢਾਂਚੇ ਨੂੰ ਟੇਕਓਵਰ ਕਰ ਲਵੇਗੀ।
ਚੰਡੀਗੜ੍ਹ ਦੇ ਖਪਤਕਾਰਾਂ ਲਈ ਇਹ ਇੱਕ ਵੱਖਰਾ ਤਜਰਬਾ ਹੋਵੇਗਾ। ਕਿਉਂਕਿ ਹੁਣ ਤਕ ਚੰਡੀਗੜ੍ਹ ਵਿੱਚ ਬਿਜਲੀ ਦੀ ਸਪਲਾਈ ਯੂਟੀ ਪ੍ਰਸ਼ਾਸਨ ਦੇ ਤਹਿਤ ਆਉਣ ਵਾਲੇ ਬਿਜਲੀ ਵਿਭਾਗ ਰਾਹੀਂ ਹੋ ਰਹੀ ਹੈ। ਬਿਜਲੀ ਸਪਲਾਈ ਦਾ ਨਿੱਜੀਕਰਨ ਕਰਨ ਦੀ ਇਹ ਪ੍ਰਕਿਰਿਆ ਦਸੰਬਰ ਦੇ ਅਖੀਰ ਤੋਂ ਪੂਰੀ ਹੋ ਜਾਵੇਗੀ। ਜਿਸ ਨਾਲ ਪਾਵਰ ਸਪਲਾਈ ਦਾ ਪੂਰਾ ਸਿਸਟਮ ਬਦਲ ਜਾਵੇਗਾ। ਨਿੱਜੀਕਰਨ ਲਈ ਬਣਾਈ ਗਈ ਕਮੇਟੀ ਨੇ ਬਿਜਲੀ ਨੂੰ ਪ੍ਰਾਈਵੇਟ ਹੱਥਾਂ ‘ਚ ਦੇਣ ਸਬੰਧੀ ਪ੍ਰਸਤਾਵ ਲਈ ਬੇਨਤੀ ਮਨਜ਼ੂਰ ਕਰ ਲਈ ਹੈ। ਜੋ ਨਵੇਂ ਸਾਲ ਤੋਂ ਲਾਗੂ ਹੋ ਜਾਵੇਗੀ।