Home / ਸੰਸਾਰ / ਹੁਣ ਜੇਲ੍ਹਾਂ ‘ਚ ਬੈਠ ਕੇ ਕੈਦੀ ਕਰ ਸਕਣਗੇ ਆਨਲਾਈਨ ਸ਼ਾਪਿੰਗ, ਮਹੀਨੇ ‘ਚ ਮੰਗਵਾ ਸਕਦੇ 3,000 ਰੁਪਏ ਦਾ ਸਮਾਨ..

ਹੁਣ ਜੇਲ੍ਹਾਂ ‘ਚ ਬੈਠ ਕੇ ਕੈਦੀ ਕਰ ਸਕਣਗੇ ਆਨਲਾਈਨ ਸ਼ਾਪਿੰਗ, ਮਹੀਨੇ ‘ਚ ਮੰਗਵਾ ਸਕਦੇ 3,000 ਰੁਪਏ ਦਾ ਸਮਾਨ..

ਅੱਜ ਕੱਲ ਦੀ ਵਿਅਸਤ ਜ਼ਿੰਦਗੀ ‘ਚ ਲੋਕਾਂ ਕੋਲ ਬਜ਼ਾਰ ਜਾਣ ਦਾ ਆਪਣੀ ਪਸੰਦ ਦਾ ਸਮਾਨ ਖਰੀਦਣ ਦਾ ਸਮਾਂ ਨਹੀਂ ਹੁੰਦਾ ਅਜਿਹੇ ਵਿਚ ਲੋਕ ਆਨਲਾਈਨ ਸ਼ਾਪਿੰਗ ਦੁਆਰਾ ਘਰ ਬੈਠੇ ਹੀ ਆਪਣੀ ਜ਼ਰੂਰਤ ਦਾ ਸਮਾਨ ਖਰੀਦ ਲੈਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਇਸ ਦੇਸ਼ ‘ਚ ਜੇਲਾਂ ‘ਚ ਬੈਠੇ ਕੈਦੀ ਵੀ ਆਨਲਾਈ ਸ਼ਾਪਿੰਗ ਕਰ ਸਕਦੇ ਹਨ।

ਚੀਨ ਦੇ ਸੂਬੇ ਗੁਆਂਗਡਾਂਗ ਦੀ ਇੱਕ ਜੇਲ੍ਹ ‘ਚ ਕੈਦੀਆਂ ਲਈ ਵੀ ਆਨਲਾਈਨ ਸ਼ਾਪਿੰਗ ਪਲੇਟਫਾਰਮ ਸ਼ੁਰੂ ਕੀਤਾ ਗਿਆ ਹੈ ਜਿਸ ਦੁਆਰਾ ਹੁਣ ਕੈਦੀ ਵੀ ਜੇਲ੍ਹ ਦੇ ਅੰਦਰ ਬੈਠੇ ਹੀ ਆਪਣੀ ਜ਼ਰੂਰਤ ਦਾ ਸਮਾਨ ਮੰਗਵਾ ਸਕਣਗੇ। ਇਸ ਆਨਲਾਈਨ ਸ਼ਾਪਿੰਗ ਵੈਬਸਾਈਟ ਤੋਂ ਕੈਦੀ ਇੱਕ ਮਹੀਨੇ ‘ਚ 3,000 ਤੱਕ ਦੀ ਸ਼ਾਪਿੰਗ ਕਰ ਸਕਦੇ ਹਨ।

ਇਸ ਦੇ ਲਈ ਉਨ੍ਹਾਂ ਨੂੰ ਆਪਣੇ ਅਕਾਊਂਟ ਜਾਂ ਫਿਰ ਫਿੰਗਰਪ੍ਰਿੰਟ ਦੀ ਸਹਾਇਤਾ ਨਾਲ ਲਾਗ ਇੰਨ ਕਰਨਾ ਹੋਵੇਗਾ। ਇਸ ਟਰਾਇਲ ਨੂੰ ਪਰਖਣ ਲਈ ਕੋਂਗਹੁਆ ਜੇਲ੍ਹ ਪ੍ਰਸ਼ਾਸਨ ਨੇ ਜਨਵਰੀ ਤੋਂ ਅਪ੍ਰੈਲ ਮਹੀਨੇ ਤੱਕ ਇਸ ਪ੍ਰੋਜੈਕਟ ਨੂੰ ਚਲਾਇਆ ਗਿਆ ਸੀ ਜਿਸ ਦੇ ਸਫਲ ਜੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਇਸ ਪਾਇਲਟ ਪ੍ਰੋਜੈਕਟ ਤੋਂ ਕੈਦੀਆਂ ਨੇ 13,000 ਆਰਡਰ ਦਿੱਤੇ ਸਨ ਜਿਸਨੂੰ ਸਫਤਾਪੂਰਵਕ ਪੂਰਾ ਕੀਤਾ ਗਿਆ।

Check Also

ਨਿਊਜ਼ੀਲੈਂਡ ਦੇ ਗੁਰੂਘਰ ‘ਚ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਗ੍ਰੰਥੀ ਨੂੰ ਹੋਈ ਸਜ਼ਾ..

ਆਕਲੈਂਡ: ਵੈਸਟ ਆਕਲੈਂਡ ਗੁਰਦੁਆਰੇ ਦੇ ਗ੍ਰੰਥੀ ਸੱਜਣ ਸਿੰਘ ਨੂੰ ਗੁਰੂਘਰ ਅੰਦਰ ਬੱਚੀ ਦਾ ਸਰੀਰਕ ਸ਼ੋਸ਼ਣ …

Leave a Reply

Your email address will not be published. Required fields are marked *