ਕੋਰੋਨਾ ਵਾਇਰਸ ਨਾਲ ਪੀੜਤ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਹਸਪਤਾਲ ਭਰਤੀ

TeamGlobalPunjab
1 Min Read

ਲੰਦਨ: ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਕੋਰੋਨਾ ਦੇ ਸੰਕਰਮਣ ਦੇ ਲੱਛਣਾਂ ਦੇ ਚਲਦੇ ਪ੍ਰਧਾਨਮੰਤਰੀ ਬੋਰਿਸ ਜੌਹਨਸਨ ਨੂੰ ਹੁਣ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

ਬ੍ਰਿਟਿਸ਼ ਪ੍ਰਧਾਨਮੰਤਰੀ ਦਫ਼ਤਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਤਵਾਰ ਦੇਰ ਰਾਤ ਬੋਰਿਸ ਜੌਹਨਸਨ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਬ੍ਰਿਟਿਸ਼ ਪੀਐਮ ਦਫ਼ਤਰ ਦੇ ਮੁਤਾਬਕ ਜੌਹਨਸਨ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਹਾਲੇ ਵੀ ਵਿਖਾਈ ਦੇ ਰਹੇ ਹਨ। ਦਫ਼ਤਰ ਦਾ ਕਹਿਣਾ ਹੈ ਕਿ ਪੀਐਮ ਜੌਹਨਸਨ ਨੂੰ ਟੈਸਟ ਲਈ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

ਪ੍ਰਧਾਨਮੰਤਰੀ ਦਫ਼ਤਰ ਦੇ ਮੁਤਾਬਕ ਡਾਕਟਰਾਂ ਦੀ ਸਲਾਹ ਤੋਂ ਬਾਅਦ ਪੀਐਮ ਨੂੰ ਹਸਪਤਾਲ ਵਿੱਚ ਲਿਜਾਣਾ ਇੱਕ ਸਾਵਧਾਨੀ ਦੇ ਤੌਰ ‘ਤੇ ਚੁੱਕਿਆ ਗਿਆ ਕਦਮ ਹੈ। ਨਾਲ ਹੀ ਕਿਹਾ ਹੈ ਕਿ ਐਮਰਜੈਂਸੀ ਵਰਗੇ ਹਾਲਾਤ ਨਹੀਂ ਹਨ।

ਇਸ ਤੋਂ ਪਹਿਲਾਂ ਖਬਰ ਸੀ ਕਿ ਪ੍ਰਧਾਨਮੰਤਰੀ ਜੌਹਨਸਨ ਦੀ ਗਰਭਵਤੀ ਮੰਗੇਤਰ ਕੈਰੀ ਸਾਇਮੰਡਸ ਵੀ ਕੋਰੋਨਾ ਦੇ ਲੱਛਣਾਂ ਦੇ ਚਲਦੇ ਆਇਸੋਲੇਸ਼ਨ ਵਿੱਚ ਹਨ। ਉਨ੍ਹਾਂ ਨੇ ਐਤਵਾਰ ਨੂੰ ਹੀ ਟਵਿਟਰ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਸੀ ਕਿ ਉਹ ਪਹਿਲਾਂ ਨਾਲੋ ਬਿਹਤਰ ਮਹਿਸੂਸ ਕਰ ਰਹੀ ਹਨ।

Share This Article
Leave a Comment