ਕੁਦਰਤ ਦਾ ਸਰੰਖਣ ਤੇ ਸੰਵਰਧਨ ਹਰ ਮਨੁੱਖ ਦੀ ਜਿਮੇਵਾਰੀ, ਵੱਧ ਤੋਂ ਵੱਧ ਲਗਾਉਣ ਪੇੜ ਪੌਦੇ: ਨਾਇਬ ਸੈਣੀ

Global Team
4 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਦਰਤ ਦਾ ਸਰੰਖਣ ਤੇ ਸੰਵਰਧਨ ਹਰ ਮਨੁੱਖ ਦੀ ਜਿਮੇਵਾਰੀ ਹੈ। ਅੱਜ ਜੰਗਲਾਂ ਦੀ ਕਟਾਈ ਦੇ ਕਾਰਨ ਪਸ਼ੂ ਤੇ ਪੰਛੀਆਂ ਦੇ ਸ਼ੈਲਟਰ ਦੀ ਕਮੀ ਹੁੰਦੀ ਜਾ ਰਹੀ ਹੈ। ਅਜਿਹੇ ਵਿਚ ਹਰ ਨਾਗਰਿਕ ਨੂੰ ਵੱਧ ਤੋਂ ਵੱਧ ਪੇੜ-ਪੌਂਧੇ ਲਗਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ ਅਤੇ ਕੁਦਰਤੀ ਸਰੰਖਣ ਵਿਚ ਸਹਿਯੋਗ ਕਰਨਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤ ਵਿਚ ਗਗਨ, ਜਲ੍ਹ ਤੇ ਧਰਤੀ ‘ਤੇ ਨਿਵਾਸ ਕਰਨ ਵਾਲੇ ਹਰ ਜੀਵ ਦਾ ਆਪਣਾ ਮਹਤੱਵ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਨੇਕ ਵਿਲੁਪਤ ਹੁੰਦੀ ਪ੍ਰਜਾਤੀਆਂ ਦੇ ਸਰੰਖਣ ਲਈ ਪਹਿਲ ਕੀਤੀ ਹੈ। ਇਸੀ ਪਹਿਲ ਨੂੰ ਅੱਗੇ ਵਧਾਉਂਦੇ ਹੋਏ ਸੂਬਾ ਸਰਕਾਰ ਨੇ ਵੀ ਵਿਲੁਪਤ ਹੋ ਰਹੀ ਗਿੱਦਾਂ ਦੀ ਪ੍ਰਜਾਤੀਆਂ ਦੇ ਸਰੰਖਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਇਸ ਦੇ ਲਈ ਪਿੰਜੌਰ ਵਿਚ ਜਾਟਾਯੂ ਸਰੰਖਣ ਪ੍ਰਜਨਨ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ। ਅੱਜ ਇਸ ਕੇਂਦਰ ਵਿਚ ਗਿੱਦਾਂ ਦੀ ਗਿਣਤੀ 378 ਹੈ।

ਮੁੱਖ ਮੰਤਰੀ ਅੱਜ ਜਿਲ੍ਹਾ ਪੰਚਕੂਲਾ ਦੇ ਪਿੰਜੌਰ ਸਥਿਤ ਬੀੜ ਸ਼ਿਕਾਰਗਾਹ ਵਾਇਡ ਲਾਇਡ ਸੈਂਚੂਰੀ ਦੇ ਕੋਲ ਜਟਾਯੂ ਸਰੰਖਣ ਪ੍ਰਜਨਨ ਕੇਂਦਰ ਵਿਚ 25 ਗਿੱਦਾਂ ਨੂੰ ਖੁੱਲੇ ਆਸਮਾਨ ਵਿਚ ਛੱਡਣ ਦੇ ਮੌਕੇ ‘ਤੇ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਵਜੋ ਬੋਲ ਰਹੇ ਸਨ। ਇਸ ਮੌਕੇ ‘ਤੇ ਵਾਤਾਵਰਣ, ਜੰਗਲ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ, ਕਾਲਕਾ ਦੀ ਵਿਧਾਇਕਾ ਸ਼ਕਤੀ ਰਾਣੀ ਸ਼ਰਮਾ ਵੀ ਮੌਜੂਦ ਰਹੇ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ 1990 ਦੇ ਦਿਹਾਕੇ ਵਿਚ ਗਿੱਦਾਂ ਦੀ ਗਿਣਤੀ ਕਰੋੜਾਂ ਵਿਚ ਸੀ, ਜੋ ਹੌਲੀ-ਹੌਲੀ ਘੱਟ ਕੇ ਲੱਖਾਂ ਵਿਚ ਰਹਿ ਗਈ। ਗਿੱਦਾਂ ਦੀ ਗਿਣਤੀ ਘੱਟਣ ਦਾ ਮੁੱਖ ਕਾਰਨ ਦੁਧਾਰੂ ਪਸ਼ੂਆਂ ਵਿਚ ਡਰਾਈਕਲੋਫਨਾਕ ਇੰਜੈਕਸ਼ਨ ਦੀ ਵਰਤੋ ਰਹੀ ਹੈ, ਕਿਉੱਕਿ ਹੁਣ ਮ੍ਰਿਤ ਪਸ਼ੂ ਨੂੰ ਗਿੱਦ ਖਾਂਦਾ ਹੈ ਤਾਂ ਉਸ ਨੂੰ ਦਵਾਈ ਦਾ ਪ੍ਰਭਾਵ ਹੌਲੀ-ਹੌਲੀ ਗਿੱਦਾਂ ‘ਤੇ ਪੈਣ ਲੱਗਾ ਅਤੇ ਇਹ ਪ੍ਰਜਾਤੀ ਵਿਲੁਪਤ ਹੋਣ ਦੇ ਕਗਾਰ ‘ਤੇ ਆ ਗਈ।

ਉਨ੍ਹਾਂ ਨੇ ਕਿਹਾ ਕਿ ਗਿੱਦਾਂ ਦੇ ਸਰੰਖਣ ਲਈ ਬੰਬਈ ਨੈਚੂਰਲ ਹਿਸਟਰੀ ਸੋਸਾਇਟੀ ਨੇ ਹਰਿਆਣਾ ਸਰਕਾਰ ਦੇ ਨਾਲ ਸਮਝੌਤਾ ਕੀਤਾ ਅਤੇ ਇਹ ਮਿਸ਼ਨ ਲਿਆ ਕਿ ਹਰਿਆਣਾ ਦੇ ਪਿੰਜੌਰ ਵਿਚ ਗਿੱਦਾਂ ਦੀ ਗਿਣਤੀ ਨੈਚੂਰਲ ਤੇ ਬਨਾਵਟੀ ਪ੍ਰਜਨਨ ਵਿਧੀ ਅਪਣਾ ਕੇ ਵਧਾਈ ਜਾਵੇਗੀ ਅਤੇ ਅੱਜ ਇਹ ਕੇਂਦਰ ਨਾ ਸਿਰਫ ਦੇਸ਼ ਦਾ ਸਗੋ ਏਸ਼ਿਆ ਦਾ ਸੱਭ ਤੋਂ ਵੱਡਾ ਕੇਂਦਰ ਹੈ। ਇਸ ਸੈਂਟਰ ਵਿਚ ਚਿੱਟੇ ਪਿੱਠ ਵਾਲੇ ਗਿੱਦਾਂ ਦੀ ਗਿਣਤੀ 97, ਲੰਬੀ ਚੁੰਝ ਵਾਲੇ ਗਿੱਦਾਂ ਦੀ ਗਿਣਤੀ 219 ਅਤੇ ਪਤਲੀ ਚੁੰਝ ਵਾਲੇ ਗਿੱਦਾਂ ਦੀ ਗਿਣਤੀ 62 ਹੈ ਅਤੇ ਨਵੰਬਰ 2024 ਤੱਕ ਇਸ ਕੇਂਦਰ ਵਿਚ ਪੈਦਾ ਹੋਏ ਇੰਨ੍ਹਾਂ ਪ੍ਰਜਾਤੀਆਂ ਦੇ ਚੁਜਿਆਂ ਦੀ ਗਿਣਤੀ 404 ਦੱਸੀ ਗਈ ਹੈ। ਅੱਜ ਚਿੱਟੀ ਪਿੱਠ ਵਾਲੇ 25 ਗਿੱਦਾਂ ਨੂੰ ਖੁੱਲੇ ਆਸਮਾਨ ਵਿਚ ਛੱਡਿਆ ਜਾ ਰਿਹਾ ਹੈ। ਸੈਂਟਰ ਵਿਚ 8 ਨਰਸਰੀ ਏਵਿਅਰੀ,6 ਕਲੋਨੀ ਏਵਿਅਰੀ, 8 ਹੋਲਡਿੰਗ ਏਵਿਅਰੀ, 2 ਡਿਸਪਲੇ ਏਵਿਅਰੀ, 4 ਹਸਪਤਾਲ ਏਵਿਅਰੀ, 8 ਪ੍ਰਜਨਨ ੲਵਿਅਰੀ, 1 ਗ੍ਰੀਨ ਏਵਿਅਰੀ ਅਤੇ 1 ਰਿਲਿਜ ਏਵਿਅਰੀ ਹੈ, ਜਿੱਥੋਂ ਅੱਜ 25 ਗਿੱਦਾਂ ਨੂੰ ਛੱਡਿਆ ਗਿਆ ਹੈ।

ਮੁੱਖ ਮੰਤਰੀ ਨੇ ਜਟਾਯੂ ਸਰੰਖਣ ਪ੍ਰਜਨਨ ਕੇਂਦਰ ਦੇ ਕਿਸ਼ੇਰ ਰੀਠੇ ਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਗੌਰੈਯਾ ਚਿੜੀਆਂ ਦੇ ਸਰੰਖਣ ਲਈ ਵੀ ਕੰਮ ਕਰਨ ਨੂੰ ਕਿਹਾ। ਇਸ ਦੇ ਲਈ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਨੂੰ ਹੀ ਮਾਤਾ ਮਨਸਾ ਦੇਵੀ ਕੰਪਲੈਕਸ ਵਿਚ ਪੰਛੀ ਨਿਵਾਸ ਦਾ ਉਦਘਾਟਨ ਕੀਤਾ।

ਇਸ ਮੌਕੇ ‘ਤੇ ਪਿੰਜੌਰ ਗਿੱਦ ਸੁਰੱਖਿਅਤ ਖੇਤਰ ਅਤੇ ਜਟਾਯੂ ਸਰੰਖਣ ਪ੍ਰਜਨਨ ਕੇਂਦਰ ‘ਤੇ ਇਕ ਟੈਲੀ ਫਿਲਮ ਵੀ ਦਿਖਾਈ ਗਈ। ਪ੍ਰੋਗ੍ਰਾਮ ਵਿਚ ਵਾਤਾਵਰਣ, ਵਨ ਅਤੇ ਜੰਲਗੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ ਨੇ ਮੁੱਖ ਮੰਤਰੀ ਸਮੇਤ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾਅਤੇ ਵਿਭਾਗ ਵੱਲੋਂ ਕੀਤੀ ਜਾ ਰਹੀ ਗਤੀਵਿਧਖੀਆਂ ‘ਤੇ ਚਾਨਣ ਪਾਇਆ।

Share This Article
Leave a Comment