ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਵਰਤਿਆ ਜਾਵੇਗਾ ਅਹਿਤਿਆਤ, ਨਹੀਂ ਲੱਗੇਗਾ ਵੱਡੇ ਪੱਧਰ ‘ਤੇ ਲੌਕਡਾਊਨ

TeamGlobalPunjab
1 Min Read

ਨਵੀਂ ਦਿੱਲੀ :- ਭਾਰਤ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਦੇ ਦੇਖ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਵੱਡੇ ਪੱਧਰ ‘ਤੇ ਲਾਕਡਾਊਨ ਨਹੀਂ ਲਗਾਉਣ ਵਾਲੀ ਹੈ। ਉਹ ਇਸ ਪ੍ਰਕਿਰਿਆ ਨੂੰ ਸਿਰਫ਼ ਛੋਟੀਆਂ ਕੰਟੇਨਮੈਂਟ ਜ਼ੋਨਾਂ ਤਕ ਸੀਮਤ ਰੱਖੇਗੀ।

ਵਿਸ਼ਵ ਬੈਂਕ ਦੇ ਚੇਅਰਮੈਨ ਡੇਵਿਸ ਮਾਲਪਾਸ ਨਾਲ ਬੀਤੇ ਮੰਗਲਵਾਰ ਨੂੰ ਇਕ ਵਰਚੂਅਲ ਬੈਠਕ ‘ਚ ਸੀਤਾਰਮਨ ਨੇ ਇਸ ਆਲਮੀ ਮਹਾਮਾਰੀ ਦੇ ਦੌਰ ‘ਚ ਵਿਸ਼ਵ ਬੈਂਕ ਦੇ ਚੁੱਖੇ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਕਾਸ ਲਈ ਵਿੱਤੀ ਉਪਲਬਧਤਾ ਲਈ ਵਿਸ਼ਵ ਬੈਂਕ ਦੇ ਕਰਜ਼ ਲੈਣ ਦੀ ਸਮਰੱਥਾ ਵਧਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ।

ਵਿੱਤ ਮੰਤਰਾਲੇ ਨੇ ਟਵੀਟ ਕਰ ਕੇ ਦੱਸਿਆ ਕਿ ਸੀਤਾਰਮਨ ਨੇ ਉਹ ਪੰਜ ਕਦਮ ਸਾਂਝੇ ਕੀਤੇ ਜਿਹੜੇ ਭਾਰਤ ਨੇ ਇਸ ਭਿਆਨਕ ਆਫ਼ਤ ਨਾਲ ਨਜਿੱਠਣ ਲਈ ਉਠਾਏ ਹਨ। ਇਸ ਇਨਫੈਕਸ਼ਨ ਨੂੰ ਰੋਕਣ ਲਈ ਟੈਸਟ, ਟਰੈਕ, ਟਰੀਟ, ਵੈਕਸੀਨ ਤੇ ਕੋਵਿਡ-19 ਦੇ ਅਨੁਕੂਲ ਵਿਵਹਾਰ ਨੂੰ ਅਪਨਾਉਣ ਦਾ ਫਾਰਮੂਲਾ ਅਪਨਾਇਆ ਗਿਆ।

TAGGED: ,
Share this Article
Leave a comment