ਨਵੀਂ ਦਿੱਲੀ : ਬਾਹੂਬਲੀ ਫੇਮ ਅਦਾਕਾਰ ਪ੍ਰਭਾਸ (Prabhas) ਹਮੇਸ਼ਾ ਕਿਸੇ ਨਾਂ ਕਿਸੇ ਵਜ੍ਹਾ ਕਾਰਨ ਚਰਚਾ ਵਿੱਚ ਰਹਿੰਦੇ ਹਨ। ਕਦੇ ਆਪਣੀ ਮੇਗਾ ਬਜਟ ਫਿਲਮਾਂ ਨੂੰ ਲੈ ਕੇ ਤਾਂ ਕਦੇ ਆਪਣੀ ਲੁੱਕ ਅਤੇ ਸਟਾਈਲ ਨੂੰ ਲੈ ਕੇ ਉਹ ਸੁਰਖੀਆਂ ਬਟੋਰਦੇ ਹਨ। ਪ੍ਰਭਾਸ ਇੱਕ ਵਾਰ ਫਿਰ ਇਸ਼ਤਿਹਾਰਾਂ ਨੂੰ ਰਿਜੈਕਟ ਕਰਨ ਨੂੰ ਲੈ ਕੇ ਚਰਚਾ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਬੀਤੇ ਇੱਕ ਸਾਲ ਵਿੱਚ ਲਗਭਗ 150 ਕਰੋੜ ਤੋਂ ਜ਼ਿਆਦਾ ਦੇ ਬਰਾਂਡ ਐਡੋਰਸਮੈਂਟ ਆਫਰਸ ਨੂੰ ਠੁਕਰਾ ਚੁੱਕੇ ਹਨ। ਪ੍ਰਭਾਸ ਨੂੰ ਲੈ ਕੇ ਆਈ ਇਸ ਖਬਰ ‘ਤੇ ਸੋਸ਼ਲ ਮੀਡੀਆ ਯੂਜ਼ਰਸ ਤਰ੍ਹਾਂ-ਤਰ੍ਹਾਂ ਦੇ ਰੀਐਕਸ਼ਨ ਦੇ ਰਹੇ ਹਨ।
ਪ੍ਰਭਾਸ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਉਹ ਕਾਫ਼ੀ ਸਲੈਕਟਿਵ ਹਨ ਤੇ ਉਹ ਆਪਣੀ ਲੋਕਪ੍ਰਿਅਤਾ ਨੂੰ ਸਮਝਦੇ ਹਨ। ਅਦਾਕਾਰ ਜਿਸ ਐਡੋਰਸਮੈਂਟ ਨੂੰ ਪਸੰਦ ਕਰਦੇ ਹਨ, ਉਸ ਨਾਲ ਹੀ ਜੁੜਨਾ ਪਸੰਦ ਕਰਦੇ ਹਨ ਤੇ ਉਸੇ ਨੂੰ ਚੁਣਦੇ ਹਨ। ਵੈਸੇ ਵੀ ਪ੍ਰਭਾਸ ਬਾਹੂਬਲੀ ਤੋਂ ਬਾਅਦ ਤੋਂ ਹੀ ਦੇਸ਼ ਦੇ ਨਾਲ ਵਿਦੇਸ਼ਾਂ ਵਿੱਚ ਵੀ ਕਾਫ਼ੀ ਮਸ਼ਹੂਰ ਹੋ ਚੁੱਕੇ ਹਨ। ਬੀਤੇ ਦਿਨੀਂ ਖਬਰ ਆਈ ਸੀ ਕਿ ਉਹ ਇੱਕ ਫਿਲਮ ਲਈ ਲਗਭਗ 100 ਕਰੋੜ ਰੁਪਏ ਲੈ ਰਹੇ ਹਨ।
View this post on Instagram
ਪ੍ਰਭਾਸ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਜ਼ੋਰਦਾਰ ਧਮਾਕਾ ਕਰਨ ਵਾਲੇ ਹਨ। ਪ੍ਰਭਾਸ ਦੀ ਆਉਣ ਵਾਲੀ ਫਿਲਮਾਂ ਵਿੱਚ ਓਮ ਰਾਓਤ ਦੀ ਆਦਿਪੁਰੁਸ਼ ( Adipurush ) ਸ਼ਾਮਲ ਹੈ, ਜਦਕਿ ਉਹ ਰੋਮਾਂਟਿਕ ਫਿਲਮ ਰਾਧੇ ਸ਼ਿਆਮ ( Radhe Shyam ) ਵਿੱਚ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਨਾਗ ਅਸ਼ਵਿਨ ਦੀ ਅਗਲੀ ਫਿਲਮ ਵਿੱਚ ਵੀ ਪ੍ਰਭਾਸ ਹਨ ਜਿਸ ਵਿੱਚ ਦੀਪੀਕਾ ਪਾਦੁਕੋਣ ਉਨ੍ਹਾਂ ਦੇ ਨਾਲ ਲੀਡ ਰੋਲ ਵਿੱਚ ਹੈ।