ਦੁਨੀਆ ‘ਚ ਬਹੁਤ ਹੀ ਅਜੀਬੋਂ-ਗਰੀਬ ਤੇ ਦਿਲਚਸਪ ਪ੍ਰੇਮ-ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ। ਇਸ ‘ਚ ਹੀ ਬਾਲੀਵੁੱਡ ਫਿਲਮ ਇੰਡਸਟਰੀ ਨੂੰ “ਬਾਹੂਬਲੀ” ਫਿਲਮ ਰਾਹੀਂ 1000 ਕਰੋੜ ਦੀ ਕਲੈਕਸ਼ਨ ਦੇਣ ਵਾਲੇ ਸਾਊਥ ਫਿਲਮਾਂ ਦੇ ਸਟਾਰ ਪ੍ਰਭਾਸ ਦੀ ਲਵ-ਸਟੋਰੀ ਦਾ ਕਿੱਸਾ ਬਹੁਤ ਅਜੀਬੋਂ-ਗਰੀਬ, ਦਿਲਚਸਪ ਤੇ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ। ਪ੍ਰਭਾਸ ਨੇ 23 ਅਕਤੂਬਰ ਨੂੰ ਆਪਣਾ 40ਵਾਂ ਜਨਮਦਿਨ ਮਨਾਇਆ ਹੈ ।
ਦੱਸਣਯੋਗ ਹੈ ਕਿ ਪ੍ਰਭਾਸ ਉਸ ਸਮੇਂ ਇੱਕ ਵੱਡਾ ਚਹਿਰਾ ਬਣ ਕੇ ਉਭਰੇ ਜਦੋਂ 2015 ਵਿੱਚ ਉਨ੍ਹਾਂ ਦੀ ਫਿਲਮ “ਬਾਹੂਬਲੀ ਦ ਬਿਗਨਿੰਗ” (Baahubali The Beginning) ਰਿਲੀਜ਼ ਹੋਈ। ਫਿਲਮ ਨੇ ਵਿਸ਼ਵ ਪੱਧਰ ‘ਤੇ ਲਗਭਗ 700 ਕਰੋੜ ਰੁਪਏ ਦੀ ਕਮਾਈ ਕੀਤੀ ਇਸ ਤੋਂ ਬਾਅਦ ਸਿਰਫ ਭਾਰਤ ਹੀ ਨਹੀਂ ਪੂਰੀ ਦੁਨੀਆ ਵਿੱਚ “ਬਾਹੂਬਲੀ” ਦਾ ਸਿੱਕਾ ਚਲਿਆ। ਇਸ ਦੇ ਚਲਦੇ ਹੀ ਇੱਕ ਖਬਰ ਆਈ ਕਿ ਪ੍ਰਭਾਸ 13 ਸਾਲ ਦੀ ਲੜਕੀ ਨਾਲ ਵਿਆਹ ਕਰਨ ਜਾ ਰਹੇ ਹਨ। ਇਸ ਵਿਸ਼ੇ ਤੇ ਪ੍ਰਭਾਸ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮੀਡੀਆ ਸਾਹਮਣੇ ਕੁਝ ਨਹੀਂ ਕਿਹਾ ਗਿਆ। ਇਸ ਦੌਰਾਨ ਪ੍ਰਭਾਸ ਸਿਰਫ ਆਪਣੇ ਕੰਮ ‘ਤੇ ਧਿਆਨ ਦਿੰਦੇ ਰਹੇ।
ਉਸ ਸਮੇਂ ਇੱਕ ਖਬਰ ਇਹੀ ਵੀ ਆਈ ਸੀ ਕਿ ਪ੍ਰਭਾਸ ਤੇ “ਦੇਵਸੈਨਾ” ਯਾਨੀ ਕਿ ਅਨੁਸ਼ਕਾ ਸ਼ੈਟੀ ਇੱਕ-ਦੂਜੇ ਦੇ ਪਿਆਰ ਵਿੱਚ ਪਾਗਲ ਹਨ। ਦੋਵਾਂ ਨੇ ਬਾਹੂਬਲੀ ਤੋਂ ਇਲਾਵਾ ਪਹਿਲਾਂ ਵੀ ਕਈ ਫਿਲਮਾਂ ‘ਚ ਇਕੱਠੇ ਕੰਮ ਕੀਤਾ ਸੀ ਤੇ ਬਾਅਦ ਵਿੱਚ ਦੋਵਾਂ ਦਾ ਬ੍ਰੇਕਅਪ ਹੋ ਗਿਆ।
ਜਦੋਂ 2017 ‘ਚ “ਬਾਹੂਬਲੀ ਦਿ ਬਿਗਨਿੰਗ” ਦਾ ਦੂਜਾ ਭਾਗ ਯਾਨੀ ‘ਬਾਹੂਬਲੀ ਦਿ ਕਨਕਲੁਜ਼ਨ’ ਰਿਲੀਜ਼ ਹੋਇਆ ਤਾਂ ਦੇਸ਼ ਅੰਦਰ ਉਨ੍ਹਾਂ ਦੇ ਫੈਨਜ਼ ਦੀ ਗਿਣਤੀ ਬਹੁਤ ਵੱਧ ਗਈ ਤੇ ਦੇਸ਼ ਦੀਆਂ ਕਰੋੜਾਂ ਲੜਕੀਆਂ ਉਨ੍ਹਾਂ ਪਿੱਛੇ ਦਿਵਾਨੀ ਹੋ ਗਈਆਂ। ਪ੍ਰਭਾਸ ਦੇਸ਼ ਦੇ “ਮੋਸਟ ਇਜੀਵਲ ਬੈਚਲਰ” ਮੰਨੇ ਜਾਣ ਲੱਗੇ। ਜਿਸ ਦੌਰਾਨ ਹੈਰਾਨ ਕਰ ਦੇਣ ਵਾਲੀ ਖਬਰ ਆਈ ਕਿ ਉਨ੍ਹਾਂ ਨੂੰ ਲਗਭਗ 5000 ਦੇ ਵਿਆਹ ਲਈ ਪ੍ਰਪੋਜ਼ਲ ਆਏ ਸਨ।
ਉਮੇਰ ਸੰਧੂ ਦੇ ਇੱਕ ਟਵੀਟ ਨੇ ਪ੍ਰਭਾਸ ਦੀਆਂ ਕਰੋੜਾਂ ਫੀਮੇਲ ਫੈਨਜ਼ ਦੇ ਦਿਲ ਤੋੜ ਦਿੱਤੇ ਸਨ। ਸੰਧੂ ਨੇ ਟਵੀਟ ਕਰਕੇ ਦੱਸਿਆ ਸੀ ਕਿ ਪ੍ਰਭਾਸ ਤੇ “ਦੇਵਸੈਨਾ” ਯਾਨੀ ਕਿ ਅਨੁਸ਼ਕਾ ਸ਼ੈੱਟੀ ਦਸੰਬਰ ਮਹੀਨੇ ‘ਚ ਵਿਆਹ ਕਰਵਾਉਣ ਜਾ ਰਹੇ ਹਨ। ਹਾਲਾਂਕਿ ਇਸ ਤੇ ਪ੍ਰਭਾਸ ਤੇ ਦੇਵਸੈਨਾ (ਅਨੁਸ਼ਕਾ ਸ਼ੈੱਟੀ) ਨੇ ਹਾਲੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਕਿਉਂਕਿ ਫੈਨਜ਼ ਨੂੰ ਦੋਵਾਂ ਦੇ ਵਿਆਹ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ। ਬਾਅਦ ‘ਚ ਇਹ ਖਬਰ ਵੀ ਅਫਵਾਹ ਨਿਕਲੀ ਦੱਸ ਦੇਈਏ ਕਿ ਪ੍ਰਭਾਸ ਦੀਪਿਕਾ ਪਾਦੂਕੋਣ ਦੇ ਬਹੁਤ ਵੱਡੇ ਫੈਨ ਨੇ ਤੇ ਉਹ ਦੀਪਿਕਾ ਨਾਲ ਫਿਲਮਾਂ ਵਿੱਚ ਵੀ ਕੰਮ ਕਰਨਾ ਚਾਹੁੰਦੇ ਹਨ।