ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਦੇਰ ਰਾਤ ਬੱਤੀ ਗੁੱਲ, ਫੋਨ ਦੀ ਟਾਰਚ ਲੈ ਕੇ ਡਾਕਟਰਾਂ ਨੇ ਕੀਤਾ ਆਪਰੇਸ਼ਨ!

Global Team
2 Min Read

ਪਟਿਆਲਾ: ਪੰਜਾਬ ਦੇ ਪਟਿਆਲਾ ਦੇ ਸਰਕਾਰੀ ਹਸਪਤਾਲ ਰਜਿੰਦਰਾ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਹਸਪਤਾਲ ਵਿੱਚ ਦੇਰ ਰਾਤ ਬਿਜਲੀ ਗੁੱਲ ਹੋਣ ਕਾਰਨ ਮਰੀਜ਼ਾਂ ਵਿੱਚ ਭਾਜੜ ਵਾਲਾ ,ਮਾਹੌਲ ਬਣ ਗਿਆ। ਹਾਲਾਤ ਇਹ ਬਣ ਗਏ ਸਨ ਕਿ ਡਾਕਟਰਾਂ ਨੇ ਟਾਰਚ ਦੀ ਮਦਦ ਨਾਲ ਇਲਾਜ ਕੀਤਾ। ਨਾਰਾਜ਼ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਐਮਰਜੈਂਸੀ ਦੇ ਬਾਹਰ ਧਰਨਾ ਵੀ ਦਿੱਤਾ। ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਡਾਕਟਰ ਟਾਰਚ ਦੀ ਮਦਦ ਨਾਲ ਮਰੀਜ਼ ਦਾ ਆਪਰੇਸ਼ਨ ਕਰਦੇ ਨਜ਼ਰ ਆ ਰਹੇ ਹਨ।

ਮੌਕੇ ‘ਤੇ ਮੌਜੂਦ ਜਾਣਕਾਰੀ ਦਿੰਦੇ ਹੋਏ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇੱਥੇ ਲੰਬੇ ਸਮੇਂ ਤੋਂ ਬਿਜਲੀ ਗੁੱਲ ਹੈ। ਪ੍ਰਸ਼ਾਸਨ ਵੱਲੋਂ ਇੱਥੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਹਨ। ਜਨਰੇਟਰ ਦੀ ਸਹੂਲਤ ਵੀ ਨਹੀਂ ਦਿੱਤੀ ਜਾ ਰਹੀ ਹੈ।

ਉੱਥੇ ਹੀ ਪਾਤੜਾਂ ਤੋਂ ਆਏ ਰਾਮਪਾਲ ਨੇ ਦੋਸ਼ ਲਾਇਆ ਹੈ ਕਿ ਇੱਕ ਵਾਰਡ ਵਿੱਚ ਲਾਈਟ ਸੀ ਜਦਕਿ ਦੋ ਵਾਰਡਾਂ ਵਿੱਚ ਲਾਈਟ ਨਹੀਂ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਇਸ ਦੌਰਾਨ ਜੇਕਰ ਉਸ ਦੇ ਪਿਤਾ ਨੂੰ ਕੁਝ ਹੋ ਜਾਂਦਾ ਹੈ ਤਾਂ ਕੌਣ ਜ਼ਿੰਮੇਵਾਰ ਹੁੰਦਾ?

ਪਰਿਵਾਰਾ ਦਾ ਦੋਸ਼ ਹੈ ਕਿ ਜੇਕਰ ਹਸਪਤਾਲ ਦੀ ਇਹ ਹਾਲਤ ਹੈ ਤਾਂ ਗਰੀਬ ਵਿਅਕਤੀ ਇਲਾਜ ਲਈ ਕਿੱਥੇ ਜਾਵੇ। ਉਨ੍ਹਾਂ ਪੁੱਛਿਆ ਕਿ ਇਸ ਹਾਲਤ ਵਿੱਚ ਉਹ ਮਰੀਜ਼ ਨੂੰ ਕਿੱਥੇ ਲੈ ਕੇ ਜਾਣ। ਅਜਿਹੇ ‘ਚ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਸਪਤਾਲ ‘ਚ ਜਨਰੇਟਰਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment