ਚੰਡੀਗੜ੍ਹ: ਪੰਜਾਬ ‘ਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ ਜਿਸ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਇੱਕ ਮਹੀਨੇ ਤੋਂ ਖਦਸ਼ਾ ਜ਼ਾਹਰ ਕਰ ਰਹੇ ਸਨ। ਪੰਜਾਬ ‘ਚ ਬਿਜਲੀ ਦਾ ਉਪਤਾਦਨ ਪੂਰੀ ਤਰ੍ਹਾ ਨਾਲ ਠੱਪ ਹੋ ਗਿਆ ਹੈ। ਪੰਜਾਬ ਵਿੱਚ ਸਰਕਾਰੀ ਤੇ ਗ਼ੈਰ ਸਰਕਾਰੀ ਕੁੱਲ 5 ਥਰਮਲ ਪਲਾਂਟਾਂ ‘ਚ ਬਿਜਲੀ ਪੈਦਾ ਕੀਤਾ ਜਾ ਰਹੀ ਸੀ। ਜਿਹਨਾਂ ‘ਚੋਂ ਬੀਤੇ ਦਿਨ ਚਾਰ ਥਰਮਲ ਪਲਾਂਟ ਬੰਦ ਹੋ ਗਏ ਸਨ ਤੇ ਅੱਜ ਪੰਜਾਬ ਸਰਕਾਰ ਨੂੰ ਪੰਜਵਾਂ ਪਾਵਰ ਪਲਾਂਟ ਵੀ ਬੰਦ ਕਰਨਾ ਪਿਆ ਹੈ।
ਪੰਜਵੇਂ ਤੇ ਆਖਰੀ ਪਾਵਰ ਪਲਾਂਟ ਨੂੰ ਬੰਦ ਕਰਨ ਦਾ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਲੇ ਦੀ ਕਮੀ ਦੱਸਿਆ ਹੈ। ਹਲਾਂਕਿ ਕੈਪਟਨ ਸਰਕਾਰ ਨੈਸ਼ਨਲ ਗ੍ਰਿਡ ਤੋਂ ਬਿਜਲੀ ਵੀ ਖਰੀਦ ਕਰ ਰਿਹਾ ਹੈ। ਪਰ ਹੁਣ ਸਾਰੇ ਥਰਮਲ ਪਲਾਂਟ ਬੰਦ ਹੋਣ ਕਾਰਨ ਪੰਜਾਬ ‘ਚ ਬਿਜਲੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ ਅਤੇ ਹੁਣ ਪੰਜਾਬ ‘ਚ ਲੰਬੇ ਲੰਬੇ ਬਿਜਲੀ ਦੇ ਕੱਟ ਲਗਾਏ ਜਾ ਸਕਦੇ ਹਨ।
ਇਸ ਤੋਂ ਪਹਿਲਾਂ ਪੀਐਸਪੀਸੀਐਲ ਦੇ ਚੇਅਰਮੈਨ ਵੇਨੂੰ ਪ੍ਰਸਾਦ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਤੋਂ ਸਿਰਫ਼ ਦੋ ਦਿਨ ਦਾ ਹੀ ਕੋਲਾ ਬਚਿਆ ਹੈ। ਤੇ ਪੰਜਾਬ ਨੈਸ਼ਨਲ ਗ੍ਰਿਡ ਤੋਂ ਰੋਜ਼ਾਨਾਂ 3000 ਮੈਗਾਵਾਟ ਬਿਜਲੀ ਦੀ ਖਰੀਦ ਕਰ ਰਿਹਾ ਹੈ। ਜਿਸ ਕਾਰਨ ਪੰਜਾਬ ਸਰਕਾਰ ਤੇ ਆਰਥਿਕ ਬੋਝ ਰੋਜ਼ਾਨਾ 10 ਤੋਂ 12 ਕਰੋੜ ਰੁਪਏ ਪੈ ਰਿਹਾ ਹੈ।