ਗੁਰਦਾਸਪੁਰ: ਗੁਰਦਾਸਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਸੂਤਰਾਂ ਮੁਤਾਬਕ ਪੰਜਾਬ ਪੁਲਿਸ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਤੋਂ ਇੱਕ ਕਿੱਲੋ ਆਰ.ਡੀ.ਐਕਸ. ਵਿਸਫ਼ੋਟਕ ਬਰਾਮਦ ਕੀਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਆਰ.ਡੀ.ਐਕਸ. ਦੀ ਇਹ ਖ਼ੇਪ ਲੋਪੋਕੇ ਨੇੜੇ ਕੁਕੜਾਂਵਾਲੇ ਪਿੰਡ ਦੇ ਨੌਜਵਾਨ ਗੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤੀ ਗਈ ਹੈ।
ਖਬਰਾਂ ਹਨ ਕਿ ਇਹ ਨੌਜਵਾਨ ਪਾਕਿਸਤਾਨ ਦੇ ਸਮੱਗਲਰਾਂ ਦੇ ਸੰਪਰਕ ਵਿੱਚ ਸੀ ਅਤੇ ਇਸ ਬਾਰੇ ਖ਼ਬਰ ਵੀ ਹੈਂਡ ਗਰੇਨੇਡਜ਼ ਮਾਮਲੇ ਵਿੱਚ ਫ਼ੜੇ ਗਏ ਦੋ ਨੌਜਵਾਨਾਂ ਤੋਂ ਮਿਲੀ ਸੀ ਜਿਸ ਉਪਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਇਹ ਵੱਡੀ ਬਰਾਮਦਗੀ ਕੀਤੀ ਹੈ।