ਚੰਡੀਗੜ੍ਹ : ਇਕ ਪਾਸੇ ਜਿਥੇ ਸੂਬੇ ਅੰਦਰ ਲੋਕਾਂ ਤੇ ਹਮਲੇ ਹੋ ਰਹੇ ਹਨ ਲੁਟਾ ਖੋਹਾਂ ਹੋ ਰਹੀਆਂ ਹਨ ਉਥੇ ਹੀ ਇਨ੍ਹਾਂ ਹਮਲਾਵਰਾਂ, ਸ਼ਰਾਰਤੀ ਅਨਸਰਾਂ ਤੋਂ ਬਚਾਉਣ ਵਾਲੀ ਪੁਲਿਸ ਤੇ ਹੀ ਗੰਭੀਰ ਦੋਸ਼ ਲਗ ਰਹੇ ਹਨ । ਦਰਅਸਲ ਇਥੇ ਇਕ ਪਤਰਕਾਰ ਨੂੰ ਬੁਰੀ ਤਰ੍ਹਾਂ ਕੁਟਿਆ ਗਿਆ ਹੈ । ਇਸ ਦਾ ਦੋਸ਼ ਕਿਸੇ ਹੋਰ ਤੇ ਨਹੀਂ ਬਲਕਿ ਪਤਰਕਾਰ ਵਲੋਂ ਪੁਲਿਸ ਤੇ ਹੀ ਲਗਾਇਆ ਜਾ ਰਿਹਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਕਟਰ ੬ ਵਿਚ ਜ਼ੇਰੇ ਇਲਾਜ਼ ਮੇਜਰ ਸਿੰਘ ਨੇ ਦਸਿਆ ਕਿ ਇਥੇ ਇਥੇ ਇਕ ਗੁਰਦਵਾਰਾ ਸਾਹਿਬ ਵਿਚ ਕਿਸੇ ਗਲੋਂ ਕੋਈ ਵਿਵਾਦ ਚੱਲ ਰਿਹਾ ਸੀ ਅਤੇ ਉਹ ਉਥੇ ਕਵਰੇਜ ਕਰ ਰਹੇ ਸਨ । ਇਸ ਦੌਰਾਨ ਜਦੋ ਉਥੇ ਪੁਲਿਸ ਨੇ ਪਹਿਲਾ ਉਸ ਦਾ ਫੋਨ ਖੋਹ ਲਿਆ । ਮੇਜਰ ਸਿੰਘ ਅਨੁਸਾਰ ਇਥੇ ਹੀ ਬਸ ਨਹੀਂ ਇਕ ਪੁਲਿਸ ਅਧਿਕਾਰੀ ਨੇ ਉਸ ਨੂੰ ਗੱਡੀ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਵੀ ਕੀਤੀ । ਪਤਰਕਾਰ ਨੇ ਦਸਿਆ ਕਿ ਉਸ ਨੂੰ ਫਿਰ ਪੁਲਿਸ ਅਧਿਕਾਰੀ ਜਬਰਦਸਤੀ ਥਾਣੇ ਲੈ ਗਏ ਅਤੇ ਉਥੇ ਉਸ ਤੇ ਬੁਰੀ ਤਰ੍ਹਾਂ ਤਸ਼ੱਦਦ ਕੀਤਾ । ਪਤਰਕਾਰ ਨੇ ਦਸਿਆ ਕਿ ਇਸ ਦੌਰਾਨ ਉਸ ਦੀ ਦਸਤਾਰ ਅਤੇ ਕੰਘਾ ਸਾਹਿਬ ਵੀ ਨੀਚੇ ਡਿਗ ਗਏ ਅਤੇ ਇਸ ਦੌਰਾਨ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਕੇਸਾਂ ਤੋਂ ਫੜਨ ਦੀ ਵੀ ਕੋਸਿਸ ਕੀਤੀ ।