ਕਰਾਚੀ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਵਾਈ ਸਫਦਰ ਅਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਕਰਾਚੀ ਪੁਲਿਸ ਨੇ ਸਫਦਰ ਨੂੰ ਇੱਕ ਹੋਟਲ ਰੂਮ ਤੋਂ ਗ੍ਰਿਫਤਾਰ ਕੀਤਾ। ਪਾਕਿਸਤਾਨ ਮੁਸਲਿਮ ਲੀਗ ਦੀ ਵਾਈਸ ਪ੍ਰੈਜ਼ੀਡੈਂਟ ਅਤੇ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਸ਼ਰੀਫ ਨੇ ਟਵੀਟ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ।
ਮਰੀਅਮ ਨੇ ਟਵੀਟ ਕਰਦੇ ਹੋਏ ਲਿਖਿਆ ਕਿ – “ਅਸੀਂ ਕਰਾਚੀ ਦੇ ਇੱਕ ਹੋਟਲ ‘ਚ ਠਹਿਰੇ ਹੋਏ ਸੀ, ਇਸ ਦੌਰਾਨ ਪੁਲਿਸ ਨੇ ਸਾਡੇ ਕਮਰੇ ਦਾ ਦਰਵਾਜ਼ਾ ਤੋੜ ਦਿੱਤਾ ਅਤੇ ਅੰਦਰ ਦਾਖਲ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਕੈਪਟਨ ਸਫਦਰ ਅਵਾਨ ਨੂੰ ਗ੍ਰਿਫਤਾਰ ਕਰ ਲਿਆ।”
ਪਾਕਿਸਤਾਨ ‘ਚ ਸਾਰੇ ਵਿਰੋਧੀ ਧਿਰਾਂ ਮਿਲ ਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਇਕ ਅੰਦੋਲਨ ਚਲਾ ਰਹੀਆਂ ਹਨ। ਜਿਸ ਦਾ ਮਕਸਦ ਇਮਰਾਨ ਖਾਨ ਸਰਕਾਰ ਨੂੰ ਡਿਗਾਉਣਾ ਹੈ। ਇਸ ਅੰਦੋਲਨ ਵਿੱਚ 11 ਸਿਆਸੀ ਦਲਾਂ ਅਤੇ ਵਿਰੋਧੀ ਦਲਾਂ ਦੇ ਗਠਜੋੜ ਸ਼ਾਮਲ ਹਨ।