ਨਿਊਜ਼ ਡੈਸਕ: ਯੂਟਿਊਬਰ ਬਲੌਗਰ ਅਤੇ ਇੰਸਟਾਗ੍ਰਾਮ ਇੰਨਫਲਿਊਐਂਸਰ ਭਾਨਾ ਸਿੱਧੂ ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਹੈ। ਕਿਉਂਕਿ ਪੁਲਿਸ ਨੇ ਉਸ ਨੂੰ ਮੁੜ ਗ੍ਰਿਫਤਾਰ ਕਰ ਲਿਆ ਹੈ। ਭਾਨਾ ਸਿੱਧੂ ਲੁਧਿਆਣਾ ਤੋਂ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਇਸ ਦੌਰਾਨ ਉਸ ਦੇ ਲੁਧਿਆਣਾ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਤਿੰਨ ਪੁਲਿਸ ਗੱਡੀਆਂ ਨੇ ਜਾਲ ਵਿਛਾ ਕੇ ਭਾਨਾ ਸਿੱਧੂ ਦੀ ਕਾਰ ਨੂੰ ਕਿਸੇ ਤਰ੍ਹਾਂ ਰੋਕ ਲਿਆ ਅਤੇ ਫਿਰ ਸਕਾਰਪੀਓ ਕਾਰ ਦੀ ਅਗਲੀ ਸੀਟ ’ਤੇ ਬੈਠੇ ਭਾਨਾ ਸਿੱਧੂ ਨੂੰ ਹਿਰਾਸਤ ਵਿੱਚ ਲੈ ਲਿਆ।
ਭਾਨਾ ਸਿੱਧੂ ਨੂੰ ਕਾਬੂ ਕਰਨ ਦੀ ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਉੱਥੇ ਹੀ ਸਿੱਧੂ ਦੇ ਸਾਥੀ ਨੇ ਦੱਸਿਆ ਕਿ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਸਿੱਧੂ ਨੂੰ ਕਿਹੜੇ ਥਾਣੇ ਵਿੱਚ ਲੈ ਕੇ ਗਏ ਹਨ। ਭਾਨਾ ਸਿੱਧੂ ਨੂੰ ਕੁਝ ਦਿਨ ਪਹਿਲਾਂ ਹੀ ਜ਼ਮਾਨਤ ਮਿਲੀ ਸੀ ਕਿ ਪੁਲਿਸ ਨੇ ਉਸ ਨੂੰ ਮੁੜ ਹਿਰਾਸਤ ਵਿੱਚ ਲੈ ਲਿਆ ਹੈ।