ਐਸ.ਏ.ਐਸ ਨਗਰ: ਮੋਹਾਲੀ ਇਲਾਕੇ ਵਿੱਚ ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਸੀ.ਆਈ.ਏ ਸਟਾਫ ਮੁਹਾਲੀ ਨੇ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤਾ ਹੋਇਆ ਮੋਟਰਸਾਇਕਲ ਅਤੇ ਖੋਹ ਕੀਤੇ ਵੱਖ-ਵੱਖ ਮਾਰਕੇ ਦੇ ਤਿੰਨ ਮੋਬਾਇਲ ਫੋਨ ਬ੍ਰਾਮਦ ਕਰਨ ਚ ਸਲਫਤਾ ਹਾਸਿਲ ਕੀਤੀ । ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਮਿਤੀ 13 ਮਾਰਚ ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਕਪਿਲ ਕੁਮਾਰ ਪੁੱਤਰ ਰਾਮ ਲਾਲ ਵਾਸੀ ਪਿੰਡ ਧੁਰੰਦਰ ਖੇੜਾ ਥਾਣਾ ਬੇਹਟਾ ਜ਼ਿਲ੍ਹਾ ਉਨਾਵ ( ਯੂ.ਪੀ.) ਅਨਿਕੇਤ ਕੁਮਾਰ ਪੁੱਤਰ ਸੋਰਨ ਸਿੰਘ ਵਾਸੀ ਪਿੰਡ ਬੱਨੂਪੁਰਾ ਥਾਣਾ ਸੈਫਨੀ ਜ਼ਿਲ੍ਹਾ ਜ਼ਿਲ੍ਹਾ ਰਾਮਪੁਰ (ਯੂ.ਪੀ.) ਅਤੇ ਨਵੀਨ ਕੁਮਾਰ ਪੁੱਤਰ ਅਵਦੇਸ਼ ਕੁਮਾਰ ਵਾਸੀ ਪਿੰਡ ਬਿਲਗਰਮ ਜ਼ਿਲ੍ਹਾ ਹਰਦੋਈ ( ਯੂ.ਪੀ.) ਤਿੰਨੇ ਵਿਆਕਤੀ ਹਾਲ ਵਾਸੀਆਨ ਪਿੰਡ ਮਟੌਰ ਜ਼ਿਲ੍ਹਾ ਐਸ.ਏ.ਐਸ ਨਗਰ ਹਨ ਅਤੇ ਕਾਫੀ ਸਮੇਂ ਤੋਂ ਮੋਹਾਲੀ ਇਲਾਕੇ ਵਿੱਚ ਲੁੱਟਾਂ-ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ । ਜਿਨ੍ਹਾਂ ਨੇ ਮੋਟਰਸਾਇਕਲ ਅਤੇ ਕਾਫੀ ਮੋਬਾਇਲ ਫੋਨ ਖੋਹ ਕੀਤੇ ਹਨ । ਉਹ ਅੱਜ ਵੀ ਚੋਰੀ ਸ਼ੁਦਾ ਮੋਟਰਸਾਇਕਲ ਪਰ ਸਵਾਰ ਹੋ ਕੇ ਹੋਰ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਬਲੌਂਗੀ ਇਲਾਕੇ ਵਿੱਚ ਘੁੰਮ ਰਹੇ ਹਨ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋ ਮੁਲਜ਼ਮਾਂ ਖਿਲਾਫ ਮੁਕੱਦਮਾ ਨੰਬਰ 29 ਮਿਤੀ 13-03-2021 ਅ/ਧ 379ਬੀ, 34 ਆਈ.ਪੀ.ਸੀ ਥਾਣਾ ਬਲੌਂਗੀ ਵਿਖੇ ਦਰਜ ਕਰਵਾ ਕੇ ਪਿੰਡ ਬਲੌਂਗੀ ਤੋਂ ਪਿੰਡ ਬੜਮਾਜਰਾ ਨੂੰ ਜਾਂਦੀ ਸੜਕ ਪਰ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕਰਨੀ ਸ਼ੁਰੂ ਕੀਤੀ ਗਈ । ਦੋਰਾਨੇ ਚੈਕਿੰਗ ਉਕਤਾਨ ਤਿੰਨੇ ਵਿਅਕਤੀਆਂ ਨੂੰ ਸਮੇਤ ਚੋਰੀ ਸ਼ੁਦਾ ਮੋਟਰਸਾਇਕਲ ਮਾਰਕਾ ਹੋਂਡਾ ਸ਼ਾਈਨ ਰੰਗ ਕਾਲਾ ਅਤੇ ਰਾਹ ਜਾਂਦੇ ਵਿਅਕਤੀਆਂ ਪਾਸੋਂ ਖੋਹ ਕੀਤੇ ਤਿੰਨ ਮੋਬਾਇਲ ਫੋਨ ਮਾਰਕਾ ਓਪੋ, ਸੈਮਸੰਗ ਅਤੇ ਵੀਵੋ (OPPO, SAMSUNG Aqy VIVO) ਦੇ ਕਾਬੂ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਉਕਤਾਨ ਤਿੰਨੇ ਮੁਲਾਜ਼ਮਾਂ ਨੇ ਮੰਨਿਆ ਹੈ ਕਿ ਉਹ ਮਿਲ ਕੇ ਪਿਛਲੇ ਕਾਫੀ ਸਮੇਂ ਤੋ ਮੋਹਾਲੀ ਇਲਾਕੇ ਵਿੱਚ ਲੁੱਟਾਂ-ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।ਇਨ੍ਹਾਂ ਦਾ ਵਾਰਦਾਤ ਕਰਨ ਦਾ ਤਰੀਕਾ ਇਹ ਸੀ ਕਿ ਇਹ ਦਿਨ ਸਮੇਂ ਹੀ ਚੋਰੀ ਸ਼ੁਦਾ ਮੋਟਰਸਾਇਕਲ ਪਰ ਸਵਾਰ ਹੋ ਕੇ ਰਾਹਗੀਰਾਂ ਪਾਸੋ ਉਨ੍ਹਾਂ ਦੇ ਮੋਬਾਇਲ ਫੋਨ ਅਤੇ ਨਕਦੀ ਖੋਹ ਕੇ ਫਰਾਰ ਹੋ ਜਾਂਦੇ ਸੀ।
ਤਿੰਨੇ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਮੁੱਕਦਮੇ ਦੀ ਤਫਤੀਸ਼ ਜਾਰੀ ਹੈ।