ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਜਾਰੀ ਹੈ। ਜੋਅ ਬਾਇਡਨ ਨੂੰ 264 ਇਲੈਕਟ੍ਰੋਲ ਵੋਟਾਂ ‘ਤੇ ਬਰਕਰਾਰ ਹਨ ਜਦਕਿ ਟਰੰਪ ਦੇ ਖਾਤੇ ‘ਚ 214 ਇਲੈਕਟ੍ਰੋਲ ਵੋਟਾਂ ਆਈਆਂ ਹਨ।
ਇਸ ਵਿਚਾਲੇ ਨਿਊਯਾਰਕ ਸਿਟੀ ਦੇ ਮੈਨਹੈਟਨ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨ ਹਿੰਸਕ ਝੜਪ ‘ਚ ਤਬਦੀਲ ਹੋ ਗਏ। ਇਸਦੇ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ 60 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਦੱਸ ਦਈਏ ਕਿ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਮਰੀਕਾ ਵਿੱਚ ਹਿੰਸਾ ਦਾ ਖਦਸ਼ਾ ਵੱਧ ਗਿਆ ਹੈ। ਜਿਸ ਦੇ ਚਲਦਿਆਂ ਅਮਰੀਕਾ ਭਰ ਵਿੱਚ ਮੁੱਖ ਮਾਰਗਾਂ ਅਤੇ ਵ੍ਹਾਈਟ ਹਾਉਸ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਸਟੋਰ ਦੇ ਮਾਲਕਾਂ ਨੇ ਹਿੰਸਾ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਆਪਣੀ ਦੁਕਾਨਾਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਬਚਾਉਣ ਲਈ ਦੁਕਾਨਾਂ ਦੇ ਬਾਹਰ ਸੁਰੱਖਿਆ ਕਵਰ ਲਗਾ ਦਿੱਤੇ ਹਨ।