ਪੀ.ਐੱਮ.ਸੀ. ਘੁਟਾਲਾ ਮਾਮਲੇ ‘ਚ ਬੈਂਕ ਦੇ ਸਾਬਕਾ ਡਾਇਰੈਕਰ ਸੁਰਜੀਤ ਸਿੰਘ ਅਰੋੜਾ ਗ੍ਰਿਫਤਾਰ

TeamGlobalPunjab
2 Min Read

ਮੁੰਬਈ: ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਵਿੰਗ ਨੇ ਪੰਜਾਬ ਤੇ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ ( PMC Bank ) ਘੁਟਾਲਾ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਸੁਰਜੀਤ ਸਿੰਘ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਜੋ ਬੈਂਕ ਦੇ ਸਾਬਕਾ ਡਾਇਰੈਕਰ ‘ਚੋਂ ਇੱਕ ਹਨ। ਇਸ ਮਾਮਲੇ ਵਿੱਚ ਇਹ ਪੰਜਵੀਂ ਗ੍ਰਿਫਤਾਰੀ ਹੈ ਅਰੋੜਾ ਨੂੰ ਈਓਡਬਲਿਊ (economic offence wing) ਦੀ ਵਿਸ਼ੇਸ਼ ਜਾਂਚ ਟੀਮ ਨੇ ਬੀਤੇ ਦਿਨੀਂ ਪੁੱਛਗਿਛ ਲਈ ਤਲਬ ਕੀਤਾ ਸੀ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਘੁਟਾਲੇ ਵਿੱਚ ਸੁਰਜੀਤ ਅਰੋੜਾ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਤੇ ਉਹ ਕਰਜ ਮਨਜ਼ੂਰ ਕਰਨ ਵਾਲੀ ਪ੍ਰਕਿਰਿਆ ਵਿੱਚ ਵੀ ਸ਼ਾਮਲ ਸਨ। ਈ.ਓ.ਡਬਲਿਊ. 4,355 ਕਰੋੜ ਰੁਪਏ ਦਾ ਘੋਟਾਲਾ ਸਾਹਮਣੇ ਆਉਣ ਤੋਂ ਬਾਅਦ ਐੱਚ.ਡੀ.ਆਈ.ਐੱਲ ਸਮੂਹ ਦੇ ਪ੍ਰਮੋਟਰ – ਰਾਕੇਸ਼ ਅਤੇ ਸਾਰੰਗ ਵਧਾਵਨ, ਪੀਏਮਸੀ ਬੈਂਕ ਦੇ ਸਾਬਕਾ ਪ੍ਰਧਾਨ ਵਰਯਾਮ ਸਿੰਘ ਤੇ ਬੈਂਕ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਜੋਏ ਥਾਮਸ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।

ਦੱਸ ਦੇਈਏ ਇਸ ਤੋਂ ਪਹਿਲਾਂ ਪੀ.ਐੱਮ.ਸੀ ਸੰਕਟ ‘ਤੇ ਆਰਬੀਆਈ ਗਵਰਨਰ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਭਰੋਸਾ ਦਿੱਤਾ ਹੈ ਕਿ ਸੰਕਟ ਵਿੱਚ ਫਸੇ ਬੈਂਕ ਦੇ ਹਰ ਖਾਤਾਧਾਰਕ ਦੇ ਹਿੱਤ ਦਾ ਧਿਆਨ ਰੱਖਿਆ ਜਾਵੇਗਾ। ਵਿੱਤ ਮੰਤਰੀ ਨੇ ਸੋਮਵਾਰ ਨੂੰ ਗਵਰਨਰ ਨਾਲ ਗੱਲਬਾਤ ਤੋਂ ਬਾਅਦ ਇਹ ਖੁਲਾਸਾ ਕੀਤਾ। ਉਨ੍ਹਾਂ ਨੇ ਸੋਮਵਾਰ ਨੂੰ ਕਿਹਾ, “ਮੈਂ ਪੀਐੱਮਸੀ ਮਾਮਲੇ ‘ਤੇ ਆਰਬੀਆਈ ਗਵਰਨਰ ਨਾਲ ਅੱਜ ਸਵੇਰੇ ਗੱਲ ਕੀਤੀ ਹੈ।

ਆਰਬੀਆਈ ਗਵਰਨਰ ਨੇ ਮੈਨੂੰ ਭਰੋਸਾ ਦਵਾਇਆ ਹੈ ਕਿ ਇਸ ਸੰਕਟ ਨੂੰ ਸੁਲਝਾਉਣ ਦੌਰਾਨ ਉਹ ਪੀਐੱਮਸੀ ਦੇ ਖਾਤਾਧਾਰਕਾਂ ਦੇ ਹਿੱਤ ਦਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਮੈਂ ਆਰਬੀਆਈ ਗਵਰਨਰ ਨੂੰ ਅਪੀਲ ਕੀਤੀ ਹੈ ਕਿ, ਕੀ ਇਸ ਮਾਮਲੇ ਵਿੱਚ ਜਜ਼ਬਤ ਕੀਤੀ ਗਈ ਜ਼ਾਇਦਾਦ ਦਾ ਇਸਤੇਮਾਲ ਬੈਂਕ ਦੇ ਗਾਹਕਾਂ ਨੂੰ ਰਾਹਤ ਦੇਣ ਲਈ ਜਲਦੀ ਕੀਤਾ ਜਾ ਸਕਦਾ ਹੈ ?

Share this Article
Leave a comment