PM ਮੋਦੀ ਦਾ ਟਵਿਟਰ ਅਕਾਊਂਟ ਕੁਝ ਦੇਰ ਲਈ ਹੋਇਆ ਸੀ ਹੈਕ, PMO ਨੇ ਦਿੱਤੀ ਜਾਣਕਾਰੀ

TeamGlobalPunjab
2 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਧਿਕਾਰਤ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਹੈ। ਪੀਐਮ ਮੋਦੀ ਦਾ ਟਵਿਟਰ ਅਕਾਊਂਟ  ਕੁਝ ਸਮੇਂ ਲਈ ਹੈਕ ਹੋ ਗਿਆ ਸੀ। ਟਵਿਟਰ ‘ਤੇ ਗੱਲ ਕਰਨ ਤੋਂ ਬਾਅਦ ਹੁਣ ਉਨ੍ਹਾਂ ਦਾ ਟਵਿਟਰ ਅਕਾਊਂਟ ਸੁਰੱਖਿਅਤ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ, ‘ਪੀਐਮ ਨਰਿੰਦਰ ਮੋਦੀ ਦੇ ਟਵਿੱਟਰ ਹੈਂਡਲ ਨਾਲ ਛੇੜਛਾੜ ਕੀਤੀ ਗਈ ਹੈ। ਇਸ ਮਾਮਲੇ ਨੂੰ ਟਵਿੱਟਰ ‘ਤੇ ਲਿਜਾਇਆ ਗਿਆ, ਜਿਸ ਤੋਂ ਬਾਅਦ ਅਕਾਊਂਟ ਨੂੰ ਸੁਰੱਖਿਅਤ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਅਕਾਊਂਟ ਹੈਕ ਹੋਣ ਦੌਰਾਨ ਜੋ ਵੀ ਚੀਜ਼ ਨਾਲ ਛੇੜਛਾੜ ਕੀਤੀ ਗਈ ਸੀ ਜਾਂ ਸਾਂਝੀ ਕੀਤੀ ਗਈ ਸੀ, ਉਸ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈ।

ਦੱਸ ਦਈਏ ਕਿ ਟਵਿਟਰ ‘ਤੇ ਪੀਐਮ ਮੋਦੀ ਦੇ 7 ਕਰੋੜ 34 ਲੱਖ ਫਾਲੋਅਰਜ਼ ਹਨ। ਹੈਕ ਹੋਣ ਤੋਂ ਬਾਅਦ ਪੀਐਮ ਮੋਦੀ ਦਾ ਅਕਾਊਂਟ ਰੀਸਟੋਰ ਕਰ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਕੀਤੇ ਗਏ ਗਲਤ ਜਾਣਕਾਰੀ ਵਾਲੇ ਟਵੀਟ ਹਟਾ ਦਿੱਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਸਤੰਬਰ ਵਿੱਚ ਵੀ ਪੀਐਮ ਮੋਦੀ ਦੀ ਨਿੱਜੀ ਵੈੱਬਸਾਈਟ ਅਤੇ ਮੋਬਾਈਲ ਐਪ ਨੂੰ ਹੈਕ ਕੀਤਾ ਗਿਆ ਸੀ।

ਟਵਿੱਟਰ ‘ਤੇ ਰਾਤ 2.14 ਵਜੇ ਪੀਐੱਮ ਮੋਦੀ ਦੇ ਅਕਾਉਂਟ ਤੋਂ ਇੱਕ ਟਵੀਟ ਕੀਤਾ ਗਿਆ ਸੀ ਜਿਸ ਵਿੱਚ ਲਿਖਿਆ ਸੀ – ‘ਭਾਰਤ ਨੇ ਆਖਰਕਾਰ ਬਿਟਕੋਇਨ ਨੂੰ ਕਾਨੂੰਨੀ ਟੈਂਡਰ ਵਜੋਂ ਸਵੀਕਾਰ ਕਰ ਲਿਆ ਹੈ। ਸਰਕਾਰ ਨੇ ਅਧਿਕਾਰਤ ਤੌਰ ‘ਤੇ 500 ਬਿਟਕੋਇਨ ਖਰੀਦੇ ਹਨ ਅਤੇ ਉਨ੍ਹਾਂ ਨੂੰ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਵੰਡ ਰਹੀ ਹੈ। ਇਸ ਟਵੀਟ ਦੇ ਨਾਲ ਇੱਕ ਸਕੈਮ ਲਿੰਕ ਵੀ ਸਾਂਝਾ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਕਿ ਪ੍ਰਧਾਨ ਮੰਤਰੀ ਦਫ਼ਤਰ ਇਸ ਟਵੀਟ ਨੂੰ ਡਿਲੀਟ ਕਰ ਸਕਦੇ, ਲੋਕਾਂ ਨੇ ਇਸ ਦਾ ਸਕਰੀਨ ਸ਼ਾਟ ਲਿਆ, ਜਿਸ ਨੂੰ ਟਵਿੱਟਰ ‘ਤੇ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ। ਟਵਿਟਰ ‘ਤੇ #Hackers, #Bitcoin ਅਤੇ #NarendraModi ਟ੍ਰੈਂਡ ਕਰ ਰਹੇ ਹਨ।
Share This Article
Leave a Comment