ਪੀ.ਐਮ. ਟਰੂਡੋ ਨੇ ਹੈਤੀ ਦੇ ਰਾਸ਼ਟਰਪਤੀ ਦੇ ਕਤਲ ਨੂੰ ਦੱਸਿਆ ਮੰਦਭਾਗਾ, ਹੈਤੀ ਦੇ ਲੋਕਾਂ ਨੂੰ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

TeamGlobalPunjab
2 Min Read

ਵਿਵੇਕ ਸ਼ਰਮਾ ਦੀ ਰਿਪੋਰਟ :-

ਓਟਾਵਾ/ਲੰਦਨ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਹੈਤੀ ਦੇ ਰਾਸ਼ਟਰਪਤੀ ਜੋਵਨੇਲ ਮੋਇਸ ਦੀ ਹੱਤਿਆ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਟਰੂਡੋ ਨੇ ਕਿਹਾ ਕਿ ਉਹ ਸੰਕਟ ਦੀ ਘੜੀ ਵਿੱਚ ਹੈਤੀ ਦੀ ਜਨਤਾ ਦੇ ਨਾਲ ਹਨ।

ਇਸ ਬਾਰੇ ਆਪਣੇ ਟਵਿੱਟਰ ‘ਤੇ ਟਰੂਡੋ ਨੇ ਰਾਸ਼ਟਰਪਤੀ ‘ਤੇ ਹੋਏ ਜਾਨਲੇਵਾ ਹਮਲੇ ਨੂੰ ‘ਭਿਆਨਕ’ ਕਰਾਰ ਦਿੱਤਾ । ਟਰੂਡੋ ਨੇ ਲਿਖਿਆ, “ਮੈਂ ਅੱਜ ਸਵੇਰੇ ਰਾਸ਼ਟਰਪਤੀ ਜੋਵੇਨੇਲ ਮੋਇਸੇ ਦੇ ਭਿਆਨਕ ਕਤਲ ਦੀ ਸਖਤ ਨਿੰਦਾ ਕਰਦਾ ਹਾਂ। ਕੈਨੇਡਾ ਹੈਤੀ ਦੇ ਲੋਕਾਂ ਦਾ ਸਮਰਥਨ ਕਰਨ ਅਤੇ ਉਹਨਾਂ ਨੂੰ ਲੋੜੀਂਦੀ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਤਿਆਰ ਹੈ।”

 

ਉਧਰ ਬ੍ਰਿਟਿਸ਼ ਪ੍ਰਧਾਨਮੰਤਰੀ ਬੌਰਿਸ ਜਾਨਸਨ ਨੇ ਵੀ ਟਵੀਟ ਕੀਤਾ ਕਿ ਉਹ ‘ਰਾਸ਼ਟਰਪਤੀ ਮੋਇਸ ਦੀ ਮੌਤ ਤੇ ਸਦਮੇ ਵਿੱਚ ਹਨ ਅਤੇ ਦੁਖੀ ਹਨ।’ ਉਹਨਾਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

 

 

 

ਵ੍ਹਾਈਟ ਹਾਊਸ ਨੇ ਵੀ ਇਸ ਹਮਲੇ ਨੂੰ ‘ਭਿਆਨਕ’ ਅਤੇ ‘ਦੁਖਦਾਈ’ ਦੱਸਿਆ ਹੈ।ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਸਾਕੀ ਨੇ ਕਿਹਾ ਕਿ ਅਮਰੀਕਾ ਹੈਤੀ ਦੀ ਲੋੜ ਸਮੇਂ ਸਹਾਇਤਾ ਕਰਨ ਲਈ ਤਿਆਰ ਹੈ।

 

 

ਹੈਤੀ ਦੇ ਅੰਤਰਿਮ ਪ੍ਰਧਾਨ ਮੰਤਰੀ ਦੇ ਅਨੁਸਾਰ ਬੁੱਧਵਾਰ ਤੜਕੇ ਰਾਸ਼ਟਰਪਤੀ ਦੀ ਨਿਜੀ ਰਿਹਾਇਸ਼ ‘ਤੇ ਹਮਲੇ ਵਿੱਚ ਰਾਸ਼ਟਰਪਤੀ ਮੋਇਸ ਮਾਰੇ ਗਏ ।  ਫਸਟ ਲੇਡੀ ਮਾਰਟਿਨ ਮੋਇਸ ਨੂੰ ਹਮਲੇ ਵਿਚ ਗੋਲੀ ਮਾਰ ਦਿੱਤੀ ਗਈ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਕਤਲ ਪਿੱਛੇ ਕੌਣ ਸੀ।

 

 

Share This Article
Leave a Comment