ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਰਮਜ਼ਾਨ ਦੇ ਪਾਕ ਉਤਸ਼ਵ ਦੀ ਦਿੱਤੀ ਵਧਾਈ, ਕੋਵਿਡ-19 ਵਿਰੁੱਧ ਜਿੱਤ ਦਾ ਵੀ ਦਿੱਤਾ ਸੁਨੇਹਾ

TeamGlobalPunjab
3 Min Read

ਨਵੀਂ ਦਿੱਲੀ : ਅੱਜ ਦੇ ਦਿਨ ਤੋਂ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ‘ਚ ਚੰਦਰਮਾ ਦਾ ਵੀ ਦਿਦਾਰ ਹੋਇਆ ਹੈ। ਰਮਜਾਨ ਦੇ ਪਵਿੱਤਰ ਮੌਕੇ ‘ਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਇਸ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ ਹੈ। ਇਸ ਸਮੇਂ ਦੇਸ਼ ਕੋਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਹੈ। ਅਜਿਹੇ ‘ਚ ਦੇਸ਼ ਦਾ ਮੁਸਲਮਾਨ ਭਾਈਚਾਰੇ ਦੇ ਲੋਕ ਸ਼ਨੀਵਾਰ ਨੂੰ ਪਵਿੱਤਰ ਰਮਜ਼ਾਨ ਦੇ ਮਹੀਨੇ ਦਾ ਪਹਿਲਾ ਰੋਜ਼ਾ ਰੱਖਣਗੇ।

ਪ੍ਰਧਾਨ ਮੰਤਰੀ ਮੋਦੀ ਆਪਣੇ ਟਵੀਟ ‘ਚ ਲਿਖਿਆ, ਰਮਜਾਨ ਮੁਬਾਰਕ! ਮੈਂ ਸਾਰਿਆਂ ਦੀ ਸੁਰੱਖਿਆ, ਭਲਾਈ ਅਤੇ ਖੁਸ਼ਹਾਲੀ ਲਈ ਅਰਦਾਸ ਕਰਦਾ ਹਾਂ। ਇਹ ਪਵਿੱਤਰ ਮਹੀਨਾ ਆਪਣੇ ਨਾਲ ਭਰਪੂਰ ਦਇਆ, ਸਦਭਾਵਨਾ ਲੈ ਕੇ ਆਵੇ। ਅਸੀਂ ਵਰਤਮਾਨ ‘ਚ ਚੱਲ ਰਹੀ ਕੋਵਿਡ-19 ਮਹਾਮਾਰੀ ਵਿਰੁੱਧ ਜਿੱਤ ਹਾਸਲ ਕਰੀਏ ਅਤੇ ਇੱਕ ਸਿਹਤਮੰਦ ਗ੍ਰਹਿ ਬਣਾਉਣ ਵਿਚ ਸਫਲਤਾ ਪ੍ਰਾਪਤ ਕਰੀਏ।’

ਮੁਸਲਿਮ ਭਾਈਚਾਰੇ ‘ਚ ਰਮਜ਼ਾਨ ਦਾ ਮਹੀਨਾ ਬਹੁਤ ਪਾਕ ਪਵਿੱਤਰ ਮੰਨਿਆ ਜਾਂਦਾ ਹੈ ਤੇ ਇਸ ਨੂੰ ਪੂਰੇ ਵਿਸ਼ਵ ‘ਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਪੂਰੇ ਮਹੀਨੇ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਦੁਆਰਾ ਜ਼ਰੂਰੀ ਤੌਰ ‘ਤੇ ਰੋਜਾ (ਵਰਤ) ਰੱਖਿਆ ਜਾਂਦਾ ਹੈ। ਹਿਜਰੀ ਕੈਲੰਡਰ ਦੇ ਅਨੁਸਾਰ ਨੌਵਾਂ ਮਹੀਨਾ ਰਮਜ਼ਾਨ ਦਾ ਹੁੰਦਾ ਹੈ। ਇਸਲਾਮੀ ਮਾਨਤਾ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਦੇ ਵਰਤ ਰੱਖਣ ਵਾਲੇ ਵਿਅਕਤੀ ਨੂੰ ਬਹੁਤ ਅਸੀਸਾਂ ਪ੍ਰਾਪਤ ਹੁੰਦੀਆਂ ਹਨ ਤੇ ਜੰਨਤ ਨਸੀਬ ਹੁੰਦੀ ਹੈ। ਇਸਲਾਮੀ ਮਾਨਤਾ ਅਨੁਸਾਰ 610 ਈ. ‘ਚ ਪੈਗੰਮਬਰ ਮੁਹੰਮਦ ਸਹਿਬ ‘ਤੇ ਲੇਅਲਤ-ਅਲ-ਕਦਰ ਦੇ ਮੌਕੇ ‘ਤੇ ਪਵਿੱਤਰ ਕੁਰਾਨ ਸ਼ਰੀਬ ਦਾ ਜਨਮ ਹੋਇਆ ਸੀ। ਉਸ ਸਮੇਂ ਤੋਂ ਹੀ ਇਸਲਾਮ ਵਿਚ ਰਮਜ਼ਾਨ ਮਹੀਨਾ ਪਾਕ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਰਮਜ਼ਾਨ ਦਾ ਜ਼ਿਕਰ ਕੁਰਾਨ ‘ਚ ਵੀ ਮਿਲਦਾ ਹੈ।। ਕੁਰਾਨ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਰਮਜ਼ਾਨ ਦੇ ਮਹੀਨੇ ‘ਚ ਅੱਲ੍ਹਾ ਨੇ ਨਬੀ ਮੁਹੰਮਦ ਨੂੰ ਆਪਣਾ ਦੂਤ ਚੁਣਿਆ ਸੀ। ਇਸ ਲਈ ਰਮਜ਼ਾਨ ਦਾ ਮਹੀਨਾ ਮੁਸਲਮਾਨਾਂ ਲਈ ਪਾਕ ਮੰਨਿਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਦੇਸ਼ ‘ਚ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 23 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 725 ਲੋਕਾਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ 1 ਲੱਖ 90 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 27 ਲੱਖ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।

Share This Article
Leave a Comment