ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਜਲ੍ਹਿਆਂਵਾਲਾ ਬਾਗ ਦੇ ਰੈਨੋਵੇਟ ਕੀਤੇ ਸਮਾਰਕ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ ਕਰਨਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਨੇ ਵੀਰਵਾਰ ਨੂੰ ਦਿੱਤੀ ਪੀਐਮਓ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਇਸ ਦੇ ਨਾਲ ਹੀ ਜਲ੍ਹਿਆਂਵਾਲਾ ਬਾਗ ‘ਚ ਬਣਾਈ ਗਈ ਮਿਊਜ਼ਿਮ ਗੈਲਰੀ ਦਾ ਵੀ ਉਦਘਾਟਨ ਕਰਨਗੇ।
ਦੱਸਣਯੋਗ ਹੈ ਕਿ ਜਲ੍ਹਿਆਂਵਾਲਾ ਬਾਗ ‘ਚ ਸਥਿਤ ਸ਼ਹੀਦੀ ਖੂਹ ਨੂੰ ਰੇਨੋਵੇਟ ਕੀਤਾ ਗਿਆ ਹੈ। ਖੂਹ ਦੇ ਆਲੇ ਦੁਆਲੇ ਗੈਲਰੀ ਬਣਾਈ ਗਈ ਹੈ, ਜਿਸ ਵਿਚੋ ਖੂਹ ਦੀ ਗਹਿਰਾਈ ਤਕ ਦੇਖਿਆ ਜਾ ਸਕਦਾ ਹੈ, ਜਿਸ ਕੰਧ ’ਤੇ ਗੋਲੀਆਂ ਦੇ ਨਿਸ਼ਾਨ ਲੱਗੇ ਸਨ, ਉਨ੍ਹਾਂ ਨੂੰ ਵੀ ਸੁਰੱਖਿਅਤ ਕੀਤਾ ਗਿਆ ਹੈ। ਜਿਸ ਗਲੀ ਵਿਚੋਂ ਅੰਗਰੇਜ਼ ਬਾਗ ਵਿਚ ਵਡ਼ੇ ਸਨ, ਉਥੇ ਸ਼ਹੀਦਾਂ ਦੀ ਫੋਟੋ ਲਾਈ ਗਈ ਹੈ।
ਜਲ੍ਹਿਆਂਵਾਲਾ ਬਾਗ ਸੁੰਦਰੀਕਰਨ ਪ੍ਰੋਜੈਕਟ ਤਹਿਤ ਏਅਰਕੰਡੀਸ਼ਨ ਗੈਲਰੀਜ਼ ਦਾ ਨਿਰਮਾਣ ਕੀਤਾ ਗਿਆ ਹੈ।ਇਨ੍ਹਾਂ ਗੈਲਰੀਆਂ ਵਿਚ ਸ਼ਹਾਦਤ ਨਾਲ ਜੁੜੇ ਦਸਤਾਵੇਜ਼ਾਂ ਤੋਂ ਇਲਾਵਾ ਉਸ ਸਮੇਂ ਵਿਚ ਦੇਸ਼ ਦੇ ਹਾਲਾਤ ਦਾ ਦ੍ਰਿਸ਼ ਦਿਖਾਇਆ ਗਿਆ ਹੈ।