ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਪੁਲਿਸ ਯਾਦਗਾਰੀ ਦਿਵਸ ‘ਤੇ ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਕਰਮੀਆਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ, “ਪੁਲਿਸ ਯਾਦਗਾਰੀ ਦਿਵਸ ‘ਤੇ ਅਸੀਂ ਪੂਰੇ ਭਾਰਤ ਵਿੱਚ ਕੰਮ ਕਰ ਰਹੇ ਪੁਲਿਸ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਆਭਾਰ ਪ੍ਰਗਟ ਕਰਦੇ ਹਾਂ। ਆਪਣਾ ਕਰਤੱਵ ਨਿਭਾਉਣ ਦੇ ਦੌਰਾਨ ਸ਼ਹੀਦ ਹੋਏ ਸਾਰੇ ਪੁਲਿਸ ਕਰਮੀਆਂ ਨੂੰ ਅਸੀਂ ਸ਼ਰਧਾਂਜਲੀਆਂ ਅਰਪਿਤ ਕਰਦੇ ਹਾਂ। ਉਨ੍ਹਾਂ ਦੇ ਬਲੀਦਾਨ ਅਤੇ ਸੇਵਾ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
From preserving law and order to solving horrendous crimes, from assistance in disaster management to fighting COVID-19, our police personnel always give their best without hesitation. We are proud of their diligence and readiness to assist citizens. pic.twitter.com/fI2ptv3A1J
— Narendra Modi (@narendramodi) October 21, 2020
ਆਪਦਾ ਪ੍ਰਬੰਧਨ ਵਿੱਚ ਸਹਾਇਤਾ ਤੋਂ ਲੈ ਕੇ ਕੋਵਿਡ-19 ਨਾਲ ਲੜਨ ਤੇ ਭਿਆਨਕ ਅਪਰਾਧਾਂ ਨੂੰ ਸੁਲਝਾਉਣ ਤੋਂ ਲੈ ਕੇ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਤੱਕ, ਸਾਡੇ ਪੁਲਿਸ ਕਰਮੀ ਹਮੇਸ਼ਾ ਬਿਨਾ ਕਿਸੇ ਝਿਜਕ ਦੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹਨ। ਸਾਨੂੰ ਉਨ੍ਹਾਂ ਦੀ ਸਖਤ ਮਿਹਨਤ ਅਤੇ ਨਾਗਰਿਕਾਂ ਦੀ ਸਹਾਇਤਾ ਦੇ ਪ੍ਰਤੀ ਤਤਪਰਤਾ ‘ਤੇ ਮਾਣ ਹੈ।