ਰੋਮ : ਵਿਸ਼ਵ ਦੀਆਂ ਚੋਟੀ ਦੀਆਂ 20 ਅਰਥਵਿਵਸਥਾਵਾਂ ਦੇ ਸਮੂਹ ਜੀ-20 ਦਾ ਦੋ ਰੋਜ਼ਾ ਸਾਲਾਨਾ ਸ਼ਿਖਰ ਸੰਮੇਲਨ ਸ਼ਨੀਵਾਰ ਨੂੰ ਰੋਮ ਵਿਖੇ ਮੇਜ਼ਬਾਨ ਇਟਲੀ ਦੀ ਪ੍ਰਧਾਨਗੀ ਹੇਠ ਰਸਮੀ ਤੌਰ ’ਤੇ ਸ਼ੁਰੂ ਹੋ ਗਿਆ। ਇਸ ਸੰਮੇਲਨ ’ਚ ਕੋਰੋਨਾ ਤੋਂ ਵਿਸ਼ਵ ਪੱਧਰੀ ਅਰਥਵਿਵਸਥਾ ਨੂੰ ਰਫ਼ਤਾਰ ਦੇਣ ਦੇ ਉਪਾਵਾਂ ਦੇ ਨਾਲ-ਨਾਲ ਜਲਵਾਯੂ ਪਰਿਵਰਤਨ ਅਤੇ ਵਿਸ਼ਵ ਪੱਧਰ ’ਤੇ ਕੋਵਿਡ ਟੀਕਾਕਰਨ ਮੁਹਿੰਮ ’ਚ ਸਹਿਯੋਗ ’ਤੇ ਕਦਮ ਚੁੱਕੇ ਜਾਣ ਦੀ ਸੰਭਾਵਨਾ ਹੈ।
At the @g20org Summit in Rome with other world leaders. pic.twitter.com/fIYozTMy5f
— Narendra Modi (@narendramodi) October 30, 2021
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸ਼ਿਖਰ ਸੰਮੇਲਨ ’ਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ। ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦ੍ਰਾਘੀ ਨੇ ਆਏ ਹੋਏ ਮਹਿਮਾਨ ਨੇਤਾਵਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਦੇ ਮੀਟਿੰਗ ਵਾਲੀ ਥਾਂ ’ਤੇ ਪਹੁੰਚਣ ’ਤੇ ਮਾਰੀਓ ਦ੍ਰਾਘੀ ਨੇ ਸਟੇਜ ਤੋਂ ਹੇਠਾਂ ਉਤਰ ਕੇ ਪੀ.ਐਮ. ਮੋਦੀ ਨੂੰ ਜੱਫੀ ਪਾਈ ਤੇ ਬਹੁਤ ਹੀ ਗਰਮਜੋਸ਼ੀ ਨਾਲ ਉਨ੍ਹਾਂ ਨੂੰ ਸਟੇਜ ’ਤੇ ਲਿਆਏ ਅਤੇ ਤਸਵੀਰ ਖਿਚਵਾਈ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਛੱਡ ਕੇ ਜੀ-20 ਦੇ ਹੋਰ 18 ਮੈਂਬਰ ਦੇਸ਼ਾਂ ਦੇ ਨੇਤਾ ਸ਼ਾਮਲ ਹੋਏ, ਜਿਨ੍ਹਾਂ ’ਚ ਅਮਰੀਕਾ ਦੇ ਰਾਸ਼ਟਰਪਤੀ Joe Biden ਵੀ ਸ਼ਾਮਲ ਹਨ। ਜੀ-20 ਸੰਮੇਲਨ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸਮਝੌਤੇ ਦੇ ਮੈਂਬਰ ਦੇਸ਼ਾਂ ਦੀ ਗਲਾਸਗੋ (ਯੂ. ਕੇ.) ਬੈਠਕ ਤੋਂ ਠੀਕ ਪਹਿਲਾਂ ਹੋ ਰਿਹਾ ਹੈ। ਅਜਿਹੀ ਸਥਿਤੀ ’ਚ ਕਾਰਬਨ ਨਿਕਾਸੀ ਨੂੰ ਘਟਾ ਕੇ ਵਾਯੂਮੰਡਲ ਦੇ ਤਾਪਮਾਨ ’ਚ ਵਾਧੇ ਨੂੰ ਰੋਕਣ ਦਾ ਮੁੱਦਾ ਵਿਸ਼ਵ ਨੇਤਾਵਾਂ ਦੇ ਦਿਮਾਗ ’ਚ ਪਹਿਲ ’ਤੇ ਰਹੇਗਾ। ਪ੍ਰਧਾਨ ਮੰਤਰੀ ਇਥੋਂ ਗਲਾਸਗੋ ਵੀ ਜਾਣਗੇ।
ਪੀ.ਐੱਮ. ਮੋਦੀ ਨੇ ਪੰਜ ਦਿਨਾਂ ਦੀ ਵਿਦੇਸ਼ ਯਾਤਰਾ ’ਤੇ ਜਾਣ ਤੋਂ ਪਹਿਲਾਂ ਆਪਣੀ ਰਵਾਨਗੀ ਦੌਰਾਨ ਦਿੱਤੇ ਬਿਆਨ ’ਚ ਕਿਸੇ ਵੀ ਸਮਝੌਤੇ ’ਚ ਕਾਰਬਨ ਅਰਥਵਿਵਸਥਾ ਲਈ ਉਚਿਤ ਸਥਾਨ ਦੀ ਲੋੜ ’ਤੇ ਜ਼ੋਰ ਦਿੱਤਾ ਸੀ। ਭਾਰਤ ਅਜੇ ਵੀ ਆਪਣੀਆਂ ਬਿਜਲੀ ਦੀਆਂ ਜ਼ਰੂਰਤਾਂ ਲਈ ਕੋਲੇ ’ਤੇ ਨਿਰਭਰ ਹੈ, ਜਦਕਿ ਪੱਛਮ ਦੇ ਕੁਝ ਦੇਸ਼ ਅਤੇ ਸੰਗਠਨ ਕੋਲੇ ਨਾਲ ਚੱਲਣ ਵਾਲੇ ਪਲਾਂਟਾਂ ਦੇ ਫੰਡਾਂ ’ਤੇ ਰੋਕ ਲਗਾਉਣ ਦੀ ਮੰਗ ਕਰ ਰਹੇ ਹਨ।
ਕੋਵਿਡ ਦੇ ਝਟਕੇ ਤੋਂ ਉੱਭਰਦੀ ਗਲੋਬਲ ਅਰਥਵਿਵਸਥਾਂ ਨੂੰ ਰਫ਼ਤਾਰ ਦੇਣ ਦਾ ਮੁੱਦਾ ਵੀ ਇਸ ਸਮੇਂ ਵਿਸ਼ਵ ਭਾਈਚਾਰੇ ਦੇ ਸਾਹਮਣੇ ਇਕ ਵੱਡਾ ਮੁੱਦਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਦੀ ਵਿਸ਼ਵ ਆਰਥਿਕ ਆਊਟਪੁੱਟ ਰਿਪੋਰਟ ਦੇ ਅਨੁਸਾਰ ਵਿਸ਼ਵ ਪੱਧਰੀ ਅਰਥਵਿਵਸਥਾ 2021 ’ਚ 6.0 ਪ੍ਰਤੀਸ਼ਤ ਅਤੇ 2022 ’ਚ 4.9 ਪ੍ਰਤੀਸ਼ਤ ਦੀ ਦਰ ਨਾਲ ਵਧੇਗੀ।
ਕੋਵਿਡ-19 ਦੇ ਕਾਰਨ ਕੋਵਿਡ ਮਹਾਮਾਰੀ ਅਤੇ ਲਾਕਡਾਊਨ ਦੇ ਵਿਚਕਾਰ 2020 ’ਚ ਵਿਸ਼ਵ ਅਰਥਵਿਵਸਥਾ ’ਚ 4.9 ਪ੍ਰਤੀਸ਼ਤ ਦੀ ਗਿਰਾਵਟ ਦਾ ਅਨੁਮਾਨ ਹੈ। ਅਫਰੀਕਾ ਅਤੇ ਭਾਰਤ ਨੇ ਵੀ ਡਬਲਯੂ.ਟੀ.ਓ. ’ਚ ਪ੍ਰਸਤਾਵ ਰੱਖਿਆ ਹੈ। ਭਾਰਤ ਦੁਨੀਆ ’ਚ ਜੈਨਰਿਕ ਦਵਾਈਆਂ ਅਤੇ ਟੀਕਿਆਂ ਦਾ ਇਕ ਵੱਡਾ ਉਤਪਾਦਕ ਹੈ। ਜੀ-20 ’ਚ ਸ਼ਾਮਲ 19 ਦੇਸ਼ ਅਤੇ ਯੂਰਪੀਅਨ ਸੰਘ ਵਿਸ਼ਵ ਦੀ ਆਬਾਦੀ ਦੇ 60 ਫੀਸਦੀ ਆਬਾਦੀ ਦੀ ਨੁਮਾਇੰਦਗੀ ਕਰਦੇ ਹਨ। ਵਿਸ਼ਵ ਅਰਥਵਿਵਸਥਾ ’ਚ ਸਮੂਹ ਦਾ 80 ਪ੍ਰਤੀਸ਼ਤ ਯੋਗਦਾਨ ਹੈ