ਸਮਰਾਲਾ: ਪਲਾਸਟਿਕ ਡੋਰ ਨੇ ਸਮਰਾਲਾ ‘ਚ ਇਕ ਹੋਰ ਮਾਸੂਮ ਦੀ ਜਾਨ ਲੈ ਲਈ। ਸਮਰਾਲਾ ਦੇ ਪਿੰਡ ਉਟਾਲਾਂ ਦੀ ਪੰਜ ਸਾਲਾ ਮਾਸੂਮ ਦਿਲਪ੍ਰੀਤ ਕੌਰ ਪਿਤਾ ਦੇ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਪਰਤ ਰਹੀ ਸੀ। ਪਿੰਡ ਦੇ ਨੇੜ੍ਹੇ ਪਹੁੰਚਦੇ ਹੀ ਉਸ ਦੀ ਗਰਦਨ ‘ਚ ਪਲਾਸਟਿਕ ਡੋਰ ਫਸ ਗਈ। ਬੱਚੀ ਦੀ ਰੋਣ ਦੀ ਆਵਾਜ਼ ਸੁਣ ਕੇ ਪਿਤਾ ਨੇ ਮੋਟਰਸਾਇਕਲ ਰੋਕੀ ਅਤੇ ਉਸ ਨੂੰ ਲਹੂ ਲੁਹਾਨ ਹਾਲਤ ਵਿੱਚ ਸਮਰਾਲਾ ਸਿਵਲ ਹਸਪਤਾਲ ਪਹੁੰਚਾਇਆ।
ਡਾਕਟਰਾਂ ਨੇ ਮੁਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ। ਐਂਬੂਲੈਂਸ ‘ਚ ਪੀਜੀਆਈ ਜਾਂਦੇ ਸਮੇਂ ਰਸਤੇ ‘ਚ ਹੀ ਮਾਸੂਮ ਨੇ ਦਮ ਤੋੜ ਦਿੱਤਾ, ਦਿਲਪ੍ਰੀਤ ਮਾਤਾ ਪਿਤਾ ਦੀ ਇਕਲੌਤੀ ਧੀ ਸੀ।
ਸਮਰਾਲਾ ਵਿਚ ਲੋਹੜੀ ਤੋਂ ਲੈ ਕੇ ਬਸੰਤ ਪੰਚਮੀ ਤੱਕ ਸ਼ਰ੍ਹੇਆਮ ਪਲਾਸਟਿਕ ਡੋਰ ਦੀ ਵਿਕਰੀ ਹੋਈ ਹੈ ਤੇ ਪੁਲੀਸ ਹਮੇਸ਼ਾਂ ਦੀ ਤਰ੍ਹਾਂ ਇਸ ਨੂੰ ਰੋਕਣ ਵਿੱਚ ਅਸਫਲ ਰਹੀ।