ਲੁਸੀਆਨਾ : ਹਵਾਈ ਸਫਰ ਨੂੰ ਵਧੇਰੇ ਕਰਕੇ ਸੁਰੱਖਿਅਤ ਮੰਨਿਆਂ ਜਾਂਦਾ ਹੈ ਪਰ ਇਸ ਸਫਰ ਦੌਰਾਨ ਵੀ ਕਈ ਤਰ੍ਹਾਂ ਦੀਆਂ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ। ਤਾਜ਼ੀ ਘਟਨਾ ਅਮਰੀਕਾ ਦੇ ਲੁਸਿਆਨਾ (Louisiana) ਦੀ ਹੈ, ਜਿੱਥੇ ਇੱਕ ਕਾਲਜ ਦੀ ਫੁੱਟਬਾਲ ਟੀਮ ਨੂੰ ਲੈ ਕੇ ਜਾ ਰਿਹਾ ਇੱਕ ਛੋਟਾ ਜਹਾਜ਼ ਉਡਾਨ ਭਰਨ ਤੋਂ ਕੁਝ ਸਮੇਂ ਬਾਅਦ ਵੀ ਹਾਦਸਾਗ੍ਰਸਤ ਹੋ ਗਿਆ। ਜਾਣਕਾਰੀ ਮੁਤਾਬਿਕ ਇਹ ਘਟਨਾ ਲੁਸਿਆਨਾ (Louisiana) ਦੇ ਡਾਕਘਰ ਦੀ ਪਾਰਕਿੰਗ ਵਿੱਚ ਵਾਪਰੀ ਹੈ।
ਰਿਪੋਰਟਾਂ ਮੁਤਾਬਿਕ ਇਸ ਹਾਦਸੇ ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਖਬਰਾਂ ਇਹ ਵੀ ਹਨ ਕਿ ਇਸ ਘਟਨਾ ਦੌਰਾਨ ਪਾਰਕਿੰਗ ‘ਚ ਖੜ੍ਹੀ ਇੱਕ ਕਾਰ ਨੂੰ ਵੀ ਅੱਗ ਲੱਗ ਗਈ। ਅਧਿਕਾਰੀਆਂ ਮੁਤਾਬਿਕ ਇਹ ਜਹਾਜ ਲਾਫਾਯੇਤੇ ਸ਼ਹਿਰ ‘ਚ ਦੁਰਘਟਨਾਗ੍ਰਸਤ ਹੋਇਆ ਹੈ।