ਕਿਸਾਨ ਸੰਘਰਸ਼ ਦੇ ਹੱਕ ਵਿਚ ‘ਪਿੰਡ ਬਚਾਓ ਪੰਜਾਬ ਬਚਾਓ’ ਕਾਫਲਾ ਕੱਢਿਆ ਜਾਵੇਗਾ

TeamGlobalPunjab
9 Min Read

ਚੰਡੀਗੜ੍ਹ:ਕਿਸਾਨ ਭਵਨ ਵਿਖੇ ਸੈਂਕੜੇ ਬੂਧੀਜੀਵੀਆਂ ਜਿਨ੍ਹਾਂ ਵਿੱਚ ਪ੍ਰਫੈਸਰ, ਵਿਗਿਆਨੀ, ਲੇਖਕ, ਵਕੀਲ, ਪ੍ਰਸ਼ਾਸ਼ਨਿਕ ਅਧਿਕਾਰੀ , ਇੰਜੀਨੀਅਰ, ਡਾਕਟਰ, ਵਿਦਿਆਰਥੀ, ਸਮਾਜ ਸੇਵੀ ਸ਼ਾਮਲ ਹੋਏ ਨੇ ਕਿਸਾਨਾਂ ਮਜਦੂਰਾਂ ਦੇ ਸ਼ਾਨਾਮੱਤੇ ਸ਼ਾਂਤਮਈ , ਬਹੁਤ ਹੀ ਯੋਜਨਾਬੱਧ ਸੰਘਰਸ਼ ਦੇ ਸਮਰਥਨ ਵਿੱਚ ਗਿਆਨੀ ਕੇਵਲ ਸਿੰਘ , ਸਾਬਕਾ ਜਥੇਦਾਰ , ਤਖਤ ਸ੍ਰੀ ਦਮਦਮਾ ਸਾਹਿਬ , ਤਲਵੰਡੀ ਸਾਬੋ ਦੀ ਪ੍ਰਧਾਨਗੀ ਵਿੱਚ ਇੱਕ ਸੰਮੇਲਨ ਕੀਤਾ ਅਤੇ ਐਲਾਨ ਕੀਤਾ ਕਿ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਿੱਚ ਨਵੰਬਰ ਦੇ ਪਹਿਲੇ ਹਫਤੇ ਤੋਂ ਪੰਜਾਬ ਬਚਾਓ ਕਾਫਲਾ ਚਲਾਇਆ ਜਾਵੇਗਾ।

ਡਾ. ਪਿਆਰਾ ਲਾਲ ਗਰਗ ਨੇ ਪਹੁੰਚ ਪੇਪਰ ਪੇਸ਼ ਕਰਦੇ ਹੋਏ ਕਿਹਾ ਕਿ ਪੰਜਾਬ ਚੌਤਰਫੇ ਸੰਕਟ ਵਿੱਚ ਘਿਰ ਗਿਆ ਹੈ ਇਸਦੀ ਕਿਸਾਨੀ ਤੇ ਜੁਆਨੀ ਨੂੰ ਨਿਰਾਸਤਾ ਦੇ ਅਮਲ ਵਿੱਚ ਧੱਕ ਕੇ ਇਸਦੇ ਸੁਪਨੇ ਮਾਰ ਦਿੱਤੇ ਗਏ ਹਨ। ਡਾ ਗਿਆਨ ਸਿੰਘ ਉਘੇ ਅਰਥਸਾਸਤਰੀ ਨੇ ਕਿਹਾ ਕਿ ਕੇਂਦਰ ਦੇ ਕਾਨੂੰਨਾਂ ਨਾਲ ਦੇਸ ਵਿੱਚ ਭੁੱਖਮਰੀ ਤੇ ਬੇਰੁਜਗਾਰੀ ਹੱਦਾਂ ਬੰਨੇ ਟੱਪ ਜਾਵੇਗੀ , ਭਾਰਤ ਜਿਹੜਾ ਪਹਿਲਾਂ ਹੀ ਸੰਸਾਰ ਦੇ ਗਰੀਬ ਮੁਲਕਾਂ ਤੋਂ ਵੀ ਹੇਠਾਂ ਹੈ ਸੱਭ ਤੋਂ ਨਿਚਲੇ ਡੰਡੇ ਵੱਲ ਖਿਸਕ ਜਾਵੇਗਾ ਅਤੇ ਦੇਸ਼ ਵਿੱਚ ਅਰਾਜਕਤਾ ਐਨੀ ਫੈਲ ਜਾਵੇਗੀ ਕਿ ਉਸਨੂੰ ਕਿਸੇ ਵੀ ਤੰਤਰ ਰਾਹੀਂ ਕਾਬੂ ਕਰਨਾ ਮੁਸ਼ਕਲ ਹੋ ਜਾਵੇਗਾ।

ਜਤਿੰਦਰ ਸਿੰਘ ਪ੍ਰੋਫੈਸਰ , ਪੁਲੀਟਕਲ ਸਾਇੰਸ ਨੇ ਕਿਹਾ ਕਿ ਸਾਨੂੰ ਇਨ੍ਹਾਂ ਘੋਲਾਂ ਰਾਹੀਂ ਉਭਰ ਰਹੀ ਨਵੀਂ ਸ਼ਬਦਾਵਲੀ ਅਤੇ ਨਾਹਰਿਆਂ ਆਦਿ ਉਪਰ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ। ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਜਿਸ ਵਿੱਚ ਔਰਤਾਂ, ਗੱਭਰੂ ਤੇ ਮੁਟਿਆਰਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ ਨਵੀਂ ਸਵੇਰ ਦੇ ਆਗਾਜ਼ ਦਾ ਸੰਕੇਤ ਹੈ, ਪੰਜਾਬ ਨੇ ਕਰਵਟ ਲਈ ਹੈ! ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਬੀ ਜੇ ਪੀ ਵੱਲੋਂ ਜਾਣ ਬੁੱਝ ਕੇ ਵਿਚੋਲੀਏ , ਸਟਰੈਚਰ ‘ਤੇ ਪੈ ਕੇ ਜਾਣਗੇ, ਧਮਕੀਆਂ ਅਤੇ ਗਾਲੀ ਗਲੋਚ ਵਾਲੀ ਭਾਸ਼ਾ ਵਰਤ ਕੇ ਹਿੰਸਾ ਭੜਕਾਉਣ ਦੀ ਸਿਰ ਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਕੋਝੀ ਚਾਲ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਬੰਦ ਕਰਨ ਨੂੰ ਵੀ ਇਸੇ ਚਾਲ ਦਾ ਹਿੱਸਾ ਦੱਸਿਆ ਅਤੇ ਅਡਾਨੀਆਂ ਅੰਬਾਨੀਆਂ ਦੇ ਹੁਕਮ ਵਜਾਉਣ ਵਾਲੇ ਹੁਕਮ ਕਿਹਾ!

ਐਡਵੋਕੇਟ ਅਮਰ ਸਿੰਘ ਚਾਹਲ ਨੇ ਕਿਹਾ ਕਿ ਕੇਂਦਰ ਵੱਲੋਂ ਲਿਆਂਦੇ ਖੇਤੀ ਤੇ ਕ੍ਰਿਤ ਕਾਨੂੰਨ, ਬਿਜਲੀ ਆਰਡੀਨੈਂਸ ਸਾਡੇ ਸੰਵਿਧਾਨ ਦੇ ਲਿਖਤ ਅਤੇ ਭਾਵਨਾ ਦੇ ਉਲਟ ਹੈ ਅਤੇ ਇਹ ਸੰਵਿਧਾਨ ਉਪਰ ਅਤੇ ਸਾਡੇ ਆਜ਼ਾਦੀ ਘੁਲਾਟੀਆਂ ਦੀ ਸੋਚ ਉਪਰ ਘਾਤਕ ਹਮਲਾ ਹੈ ਹਰਪ੍ਰੀਤ ਕੌਰ ਪੀਐਚ ਡੀ ਸਕੌਲਰ ਨੇ ਕਿਹਾ ਕਿ ਦੇਸ਼ ਵਿੱਚ ਫਿਰਕਾਪ੍ਰਸਤੀ, ਘ੍ਰਿਣਾ , ਜ਼ੁਰਮ , ਭੀੜ ਤੰਤਰ ਰਾਹੀਂ ਸਮੂਹਿਕ ਬਲਾਤਕਾਰਾਂ ਅਤੇ ਕਤਲਾਂ ਦਾ ਬੋਲਬਾਲਾ ਕਰ ਦਿੱਤਾ ਗਿਆ ਹੈ ਅਤੇ ਇਹ ਇਕੱਠ ਸਾਨੂੰ ਘੋਲਾਂ ਦੇ ਇਤਿਹਾਸ ਅਤੇ ਨਵੇਂ ਰਾਹਾਂ ਬਾਬਤ ਦੱਸੇ। ਡਾ. ਰਣਜੀਤ ਸਿੰਘ ਘੁੰਮਣ ਨੇ ਕਿਹਾ ਕਿ ਦੇਸ਼ ਦਾ ਅਰਥਚਾਰਾ ਤਬਾਹ ਹੋ ਗਿਆ ਹੈ , ਸੱਭ ਕੁੱਝ ਕਾਰਪੋਰੇਟ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੀ ਦੋਲਤ ਕਈ ਗੁਨਾ ਵਧ ਗਈ ਹੈ ਜਦ ਕਿ ਖਜਾਨਾ ਤੇ ਦੇਸ ਦੇ ਅਸਾਸੇ ਵਿਕ ਗਏ ਹਨ।

- Advertisement -

ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਘੱਟ ਗਿਣਤੀਆਂ ਉਪਰ ਹਮਲੇ ਹਨ , ਦੇਸ਼ ਵਿੱਚ ਬ੍ਰਾਹਮਨਵਾਦੀ ਸੋਚ ਫੈਲਾ ਕੇ ਪੰਜਾਬ ਨੂੰ ਤਬਾਹ ਕਰਨ ਅਤੇ ਇਸਦੀ ਅਣਖ ਨੂੰ ਕਤਲ ਕਰਨ ਦੇ ਇਰਾਦੇ ਨਾਲ ਕਿਸਾਨ ਮਾਰੂ ਬਿਲ ਲਿਆਂਦੇ ਗਏ ਹਨ ! ਤਰਸੇਮ ਜੋਧਾਂ ਸਾਬਕਾ ਐਮ ਐਲ ਏ ਨੇ ਕਿਹਾ ਕਿ ਇਹ ਕਾਨੂੰਨ ਜਨ ਸਾਧਾਰਨ ਨੂੰ ਕਾਮਿਆਂ ਨੂੰ , ਆੜ੍ਹਤੀਆਂ ਨੂੰ, ਛੋਟੇ ਵਪਾਰੀਆਂ ਨੂੰ , ਰੇੜ੍ਹੀ ਰਿਕਸਾਂ ਵਾਲਿਆਂ ਨੂੰ , ਢੋ-ਢੁਆਈ ਵਾਲਿਆਂ ਨੂੰ, ਦੁਕਾਨਾਂ ਤੇ ਢਾਬਿਆਂ ਵਾiਲ਼ਆਂ ਨੂੰ ਤਬਾਹ ਕਰਕੇ ਉਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾ ਦੇਣਗੇ ।ਪੇਂਡੂ ਖੇਤੀ ਖੇਤਰ ਪਹਿਲਾਂ ਹੀ ਗਰੀਬੀ ਅਤੇ ਨਿਰਾਸਤਾ ਦੇ ਆਲਮ ਵਿੱਚ ਹੈ , ਇਨ੍ਹਾਂ ਕਾਨੂੰਨਾਂ ਨਾਲ ਤਾਂ ਹਾਲਤ ਬਦ ਤੋਂ ਬਦਤਰ ਹੋ ਜਾਣਗੇ ,ਕਿਸਾਨਾਂ ਮਜਦੂਰਾਂ ਦੇ ਨਾਲ ਹੋਰ ਤਬਕੇ ਵੀ ਖੁਦਕੁਸ਼ੀਆਂ ਵੱਲ ਨੂੰ ਧੱਕੇ ਜਾਣਗੇ। ਔਰਤਾਂ ਤੇ ਬੱਚੇ ਵਿਲਕਦੇ ਰਹਿ ਜਾਣਗੇ। ਹਜਾਰਾ ਸਿੰਘ ਚੀਮਾ ਦਾ ਕਹਿਣਾ ਸੀ ਕਿ ਉਹ ਸੰਸਾਰ ਬੈਂਕ ਦੀਆਂ ਨੀਤੀਆਂ ਬਾਬਤ ਲੋਕਾਂ ਨੂੰ ਤਿੰਨ ਦਹਾਕਿਆਂ ਤੋਂ ਸੁਚੇਤ ਕਰਦੇ ਆਏ ਹਨ।

ਸੁਰਿੰਦਰ ਕੌਰ ਨੇ ਕਿਹਾ ਕਿ ਕੇਂਦਰ ਦੇ ਕਾਲੇ ਕਿਸਾਨ ਮਜਦੂਰ ਮਾਰੂ ਕਾਨੂੰਨਾਂ ਵਿਰੁੱਧ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਕਰਕੇ ਮਤੇ ਪਵਾਏ ਜਾ ਰਹੇ ਹਨ! ਮਾਲਵੇ ਦੇ ਸੈਂਕੜੇ ਪਿੰਡਾਂ ਵਿੱਚ ਭਰਵੇਂ ਇਕੱਠਾਂ ਵਿੱਚ ਕਾਨੂੰਨਾ ਬਾਬਤ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਖਬਰਾਂ ਹਨ ਜਾਗਰੂਕਤਾ ਮੁਹਿੰਮ ਚੱਲ ਰਹੀ ਹੈ । ਐਡਵੋਕੇਟ ਮਨਜੀਤ ਸਿੰਘ ਖੈਰਾ ਨੇ ਮਤਾ ਪੇਸ਼ ਕੀਤਾ ਕਿ ਵੱਖ ਕਿੱਤਿਆਂ ਦੇ ਵਿਅਕਤੀਆਂ ਦਾ ਇਹ ਇਕੱਠ ਸਿਆਸੀ ਅਤੇ ਧਾਰਮਕ ਵਖਰੇਵਿਆਂ ਤੋਂ ਉਪਰ ਉੱਠ ਕੇ ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਣ ਦਿੰਦਾ ਹੋਇਆ ਕਿਸਾਨਾਂ ਦiਆਂ ਅਤੇ ਪੰਜਾਬ ਦੀਆਂ ਸਮੱਸਿਆਵਾਂ ਬਾਬਤ ਹੋਰ ਗਹਿਣ ਵਿਚਾਰ ਕਰਨ ਵਾਸਤੇ ਗਿਆਨੀ ਕੇਵਲ ਸਿੰਘ ਨੂੰ ਇੱਕ ਕਮੇਟੀ ਗਠਨ ਕਰਨ ਲਈ ਕਹਿਮਦਾ ਹੈ , ਗਿਆਨੀ ਕੇਵਲ ਸਿਮਘ ਨੇ ਕਿਹਾ ਕਿ ਸਭ ਹਾਜਰੀਨ ਨੂੰ ਸਮਦੇਸ ਭੇਜ ਦਿੱਤਾ ਜਾਵੇ ਕਿ ਕੌਣ ਕੌਣ ਵਲੰਟੀਅਰ ਕਰਦਾ ਹੈ।

ਇਸ ਸੰਮੇਲਨ ਵਿੱਚ ਐਡਵੋਕੇਟ ਜੁਗਿੰਦਰ ਸਿੰਘ ਤੂਰ, ਡਾ. ਮਨਮੋਹਨ ਸਿੰਘ, ਆਈ ਏ ਐਸ ਰਿਟਾਇਰਡ , ਐਡਵੋਕੇਟ ਰਾਜੀਵ ਗੋਦਾਰਾ, ਡਾ. ਖੁਸ਼ਹਾਲ ਸਿੰਘ , ਕਰਨੈਲ ਸਿੰਘ ਜਖੇਪਲ ਆਈ ਡੀ ਪੀ, , ਪ੍ਰੋ. ਕੁਲਦੀਪ ਪੁਰੀ, ਪ੍ਰੋ. ਅਜਮੇਰ ਸਿੰਘ , ਡਾ. ਪਰਮਜੀਤ ਸਿੰਘ , ਕਿਰਨਜੀਤ ਕੌਰ ਝੁਨੀਰ ਕਨਵੀਨਰ ਕਿਸਾਨ ਮਜਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ , ਗੁਰਮੀਤ ਕੌਰ ਪੰਜਾਬ ਬਚਾਓ ਕਾਫਲਾ , ਸੰਤੋਖ ਸਿੰਘ ਗਿਲ ਸੁਧਾਰ , ਦਲਜੀਤ ਸਿੰਘ ਗੋਰਾ ਕਿਸਾਨ ਆਗੂ , ਦਰਸ਼ਨ ਧਨੇਠਾ ਅਤੇ ਹੋਰ ਬਹੁਤ ਸਾਰੇ ਐਕਟੀਵਿਸਟ ਸ਼ਾਮਲ ਹੋਏ ਬੁਲਾਰਿਆਂ ਦਾ ਵਿਚਾਰ ਸੀ ਕਿ ਪੰਜਾਬ ਦੀ ਕਿਸਾਨੀ ਗੰਭੀਰ ਸੰਕਟ ਵਿੱਚ ਹੈ ਅਤੇ ਹਰੇ ਇਨਕਲਾਬ ਦੇ ਰਾਹੀਂ ਪੰਜਾਬੀਆਂ ਨੇ ਵਿਸ਼ੇਸ਼ ਕਰਕੇ ਕਿਸਾਨ ਮਜਦੂਰ ਨੇ ਦੇਸ਼ ਦੇ ਅੰਨ ਦੇ ਭੰਡਾਰ ਤਾਂ ਭਰ ਦਿੱਤੇ ਪਰ ਪੰਜਾਬੀਆਂ ਦਾ ਭੋਜਨ, ਜਲ ਜ਼ਮੀਨ ਜੰਗਲ ਤੇ ਪੌਣ ਜ਼ਹਿਰੀਲੀ ਹੋ ਗਈ , ਸਿਹਤ ਖਰਾਬ ਹੋ ਗਈ !ਗਿਆਨੀ ਕੇਵਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਦੇਸ਼ ਵਿੱਚ ਫੈਡਰੇਲਿਜ਼ਮ ਉਪਰ ਘਾਤਕ ਹਮਲਾ ਹੈ , ਕਿਸਾਨਾਂ ਦੇ ਅੰਦੋਲਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਸਤੀਫਾ ਦੇਣ ਵਾਸਤੇ ਅਤੇ ਐਨ ਡੀ ਏ ਨਾਲੋਂ ਨਾਤਾ ਤੋੜਨ ਵਾਸਤੇ ਮਜਬੂਰ ਕਰ ਦਿੱਤਾ , ਪੰਜਾਬ ਦੀ ਕੈਪਟਨ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿ ਉਹ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਕੇਂਦਰੀ ਕਾਲੇ ਕਾਨੂੰਨਾਂ ਨੂੰ ਰੱਦ ਕਰੇ।

ਉਨ੍ਹਾਂ ਕਿਹਾ ਬੇਸ਼ੱਕ ਪੰਜਾਬ ਵੱਲੋਂ ਕੀਤੀਆਂ ਤਰਮੀਮਾਂ ਕਈ ਪੱਖਾਂ ਤੋਂ ਕਮਜੋਰ ਹਨ ਪਰ ਇਹ ਸਾਰੀਆਂ ਤਰਮੀਮਾਂ ਕੈਂਦਰਵਾਦੀ ਰੁਚੀਆਂ ਅਤੇ ਕਾਨੂਨਾਂ ਦੇ ਵਿਰੁੱਧ ਜਾ ਕੇ ਸੂਬਿਆਂ ਦੇ ਅਧਿਕਾਰ ਜਤਾਉਣ ਵਾਲੀਆਂ ਹਨ ! ਇਸੇ ਦਬਾਅ ਸਦਕਾ ਹੁਣ ਰਾਜਸਥਾਨ , ਛਤੀਸ਼ਗੜ੍ਹ ਅਤੇ ਦਿੱਲੀ ਸਰਕਾਰ ਨੇ ਵੀ ਇਨ੍ਹਾਂ ਕਾਲੇ ਕਾਨੂੰਨਾਂ ਵਿਰੁੱਧ ਮਤੇ ਪਾਸ ਕਰਨ ਦੇ ਐਲਾਨ ਕੀਤੇ ਹਨ। ਕਿਸਾਨੀ ਸੰਘਰਸ਼ ਨੇ ਦੇਸ਼ ਨੂੰ ਸੇਧ ਦੇ ਕੇ ਸਿਆਸਤ ਅਤੇ ਕੇਂਦਰ ਰਾਜ ਸਬੰਧਾਂ ਵਿੱਚ ਮੋੜਾ ਲਿਆਂਦਾ ਹੈ ਅਤੇ ਸਰਕਾਰ ਦੇ ਨਾਲ ਨਾਲ ਕਾਰਪੋਰੇਟਾਂ ਦੇ ਅਤੇ ਸੰਸ਼ਾਰ ਬੈਂਕ ਦੇ ਦਬਾਅ ਹੇਠ ਲਿਆਂਦੀਆਂ ਜਾਂਦੀਆਂ ਨੀਤੀਆਂ ਨੂੰ ਆਉਣ ਵਾਲੇ ਘੋਲਾਂ ਦਾ ਮੁੱਖ ਬਿੰਦੂ ਬਣਾਉਣ ਲਈ ਨੀਂਹ ਰੱਖੀ ਹੈ ! ਉਨ੍ਹਾਂ ਨੇ ਪੰਜਾਬ ਬਚਾਓ ਕਾਫਲੇ ਦਾ ਵਿਸਤਾਰ ਦਸਦੇ ਹੋਏ ਕਿਹਾ ਕਿ ਇਹ ਕਾਫਲਾ ਸਾਰੇ ਪੰਜਾਬ ਨੂੰ ਚਾਰ ਪੜਾਵਾਂ ਵਿੱਚ ਕਵਰ ਕਰੇਗਾ ਅਤੇ ਪਹਿਲਾ ਪੜਾਅ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਹਿਲੀ ਨਵੰਬਰ ਨੂੰ ਸੁਰੂ ਹੋ ਕੇ ਗੁਰਦਾਸਪੁਰ , ਪਠਾਨਕੋਟ ਜਾਂਦਾ ਹੋਇਆ ਤਰਨਤਾਰਨ ਵਿੱਚ ਮਾਝੇ ਦੇ ਕਾਫਲੇ ਦਾ ਸਮਾਪਤੀ ਸਮਾਰੋਹ ਹੋਵੇਗਾ ! ਅਗਲਾ ਪੜਾਅ ਮਾਲਵੇ ਵਿੱਚ ਚੱਲੇਗਾ ! ਉਨ੍ਹਾਂ ਨੇ ਕਿਸਾਨੀ ਸੰਘਰਸ਼ ਦੀ ਸ਼ਲਾਘਾ ਕਰਦੇ ਹੋਏ ਇਸਦਾ ਸ਼ਾਤਮਈ ਸੰਘਰਸ਼ ਦਾ ਭਰਪੂਰ ਸਮਰਥਨ ਕੀਤਾ ਅਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਭੁਲੇਖੇ ਵਿੱਚ ਰਹਿ ਕੇ ਅੱਗ ਨਾਲ ਖੇਡਣ ਤੋਂ ਗੁਰੇਜ ਕਰੇ ਅਤੇ ਪੰਜਾਬ ਨੂੰ ਤੇ ਦੇਸ਼ ਨੂੰ ਬਲਦੀ ਦੇ ਬੂਥੇ ਨਾ ਧੱਕੇ ! ਉਨ੍ਹਾਂ ਨੇ ਸਾਰੀਆਂ ਜਮਹੂਰੀਅਤ ਪਸੰਦ ਪਾਰਟੀਆਂ , ਜਥੇਬੰਦੀਆਂ , ਸ਼ਖਸੀਅਤਾਂ ਤੇ ਵਿਅਕਤੀਆਂ ਨੂੰ ਕਿਸਾਨ ਘੋਲ ਅਤੇ ਫੈਡਰੇਲਿਜ਼ਮ ਦੀ ਬਹਾਲੀ ਦੇ ਸੰਘਰਸ਼ ਵਿੱਚ ਤਨ, ਮਨ ਤੇ ਧਨ ਨਾਲ ਸ਼ਾਮਿਲ ਹੋਣ ਦਾ ਸੱਦਾ ਦਿੱਤਾ ! ਹਮੀਰ ਸਿੰਘ ਪਿੰਡ ਬਚਾਓ ਪੰਜਾਬ ਬਚਾਓ ਨੇ ਸਾਰੇ ਮਾਮਲੇ ਦਾ ਸਾਰ ਪੇਸ਼ ਕੀਤਾ ।

Share this Article
Leave a comment