ਨਵੀਂ ਦਿੱਲੀ : ਰਾਜੀਵ ਗਾਂਧੀ ਦੀ 77ਵੇਂ ਜਨਮਦਿਨ ‘ਤੇ ਕਾਂਗਰਸ ਪਾਰਟੀ ਨੇ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਵਲੋਂ ਖਿੱਚੀਆਂ ਗਈਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਰਾਜੀਵ ਗਾਂਧੀ 40 ਸਾਲ ਦੇ ਸਨ, ਜਦੋਂ ਉਹ 1984 ਵਿੱਚ ਆਪਣੀ ਮਾਂ, ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਰਾਜੀਵ ਗਾਂਧੀ, ਸ਼ੁਰੂ ਤੋਂ ਹੀ ਸਿਆਸਤ ਤੋਂ ਕਾਫ਼ੀ ਹੱਦ ਤੱਕ ਦੂਰ ਰਹੇ। ਉਨ੍ਹਾਂ ਨੂੰ ਉੱਡਣ ਤੇ ਸੰਗੀਤ ਦਾ ਸ਼ੌਕ ਸੀ, ਪਰ ਘੱਟ ਹੀ ਲੋਕ ਜਾਣਦੇ ਹਨ ਕਿ ਉਹ ਇੱਕ ਬਹੁਤ ਵਧੀਆ ਫੋਟੋਗਰਾਫਰ ਵੀ ਸਨ।
ਰਾਜੀਵ ਗਾਂਧੀ ਵਲੋਂ ਖਿੱਚੀਆਂ ਗਈਆਂ ਤਸਵੀਰਾਂ ਵਿੱਚ ਜੰਗਲੀ ਜੀਵਨ ਤੋਂ ਲੈ ਕੇ ਆਰਕੀਟੈਕਚਰ ਤੇ ਆਕਰਸ਼ਕ ਚਿਤਰ ਸ਼ਾਮਲ ਹਨ। ਇਸ ਤੋਂ ਇਲਾਵਾ ਇੰਦਰਾ ਗਾਂਧੀ ਦੀ ਤਿੰਨ ਤਸਵੀਰਾਂ ਵੀ ਹਨ।
ਕਾਂਗਰਸ ਨੇ ਇੰਸਟਾਗਰਾਮ ‘ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ਭਾਰਤ, # RajivGandhi ਵਲੋਂ ਖਿੱਚੀਆਂ ਫੋਟੋਆਂ। ਉਨ੍ਹਾਂ ਨੇ ਹੈਸ਼ਟੈਗ #RememberingRajivGandhi ਦਾ ਵੀ ਇਸਤੇਮਾਲ ਕੀਤਾ।
ਦੇਖੋ ਤਸਵੀਰਾਂ :