ਇੱਥੋਂ ਦੇ ਕੁੱਤੇ ਬਿੱਲੀਆਂ ਵੀ ਕਰਦੇ ਨੇ ਖੂਨ ਦਾਨ, ਥਾਂ-ਥਾਂ ਬਣਾਏ ਗਏ ਨੇ ਬਲੱਡ ਬੈਂਕ

TeamGlobalPunjab
2 Min Read

ਇਨਸਾਨਾਂ ਲਈ ਬਲੱਡ ਬੈਂਕ ਦਾ ਹੋਣਾ ਤਾਂ ਆਮ ਗੱਲ ਹੈ ਪਰ ਕੀ ਤੁਸੀਂ ਕਦੇ ਜਾਨਵਰਾਂ ਦੇ ਬਲੱਡ ਬੈਂਕ ਬਾਰੇ ਸੁਣਿਆ ਹੈ ? ਜੀ ਹਾਂ, ਦੁਨੀਆ ਵਿੱਚ ਕਈ ਅਜਿਹੇ ਦੇਸ਼ ਹਨ ਜਿੱਥੇ ‘ਪੈਟਸ ਬਲੱਡ ਬੈਂਕ’ ਬਣਾਏ ਗਏ ਹਨ। ਇਨ੍ਹਾਂ ਬਲੱਡ ਬੈਕਾਂ ‘ਚ ਜ਼ਿਆਦਾਤਰ ਕੁੱਤੇ ਅਤੇ ਬਿੱਲੀਆਂ ਦਾ ਖੂਨ ਮਿਲਦਾ ਹੈ, ਕਿਉਂਕਿ ਇਹ ਅਜਿਹੇ ਜਾਨਵਰ ਹਨ ਜਿਨ੍ਹਾਂ ਨੂੰ ਲੋਕ ਸਭ ਤੋਂ ਜ਼ਿਆਦਾ ਪਾਲਦੇ ਹਨ। ਜਦੋਂ ਵੀ ਕੋਈ ਕੁੱਤਾ ਜਾਂ ਬਿੱਲੀ ਬੀਮਾਰ ਜਾਂ ਜ਼ਖਮੀ ਹੋ ਜਾਂਦਾ ਹੈ ਤੇ ਉਨ੍ਹਾਂ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਇਹੀ ਬਲੱਡ ਬੈਂਕ ਉਨ੍ਹਾਂ ਦੇ ਕੰਮ ਆਉਂਦੇ ਹਨ।

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੁੱਤੇ ਤੇ ਬਿੱਲੀਆਂ ਵਿੱਚ ਵੀ ਇਨਸਾਨਾਂ ਦੀ ਤਰ੍ਹਾਂ ਵੱਖ-ਵੱਖ ਪ੍ਰਕਾਰ ਦੇ ਬਲੱਡ ਗਰੁੱਪ ਹੁੰਦੇ ਹਨ। ਜਿੱਥੇ ਕੁੱਤਿਆਂ ‘ਚ 12 ਪ੍ਰਕਾਰ ਦੇ ਬਲੱਡ ਗਰੁੱਪ ਹੁੰਦੇ ਹਨ ਤਾਂ ਉੱਥੇ ਹੀ ਬਿੱਲੀਆਂ ਵਿੱਚ ਤਿੰਨ ਪ੍ਰਕਾਰ ਦੇ ਬਲੱਡ ਗਰੁੱਪ ਪਾਏ ਜਾਂਦੇ ਹਨ।

- Advertisement -

ਉੱਤਰੀ ਅਮਰੀਕਾ ‘ਚ ਸਥਿਤ ਪਸ਼ੂ ਵੈਟਰਨਰੀ ਬਲੱਡ ਬੈਂਕ ਦੇ ਪ੍ਰਭਾਰੀ ਡਾਕਟਰ ਕੇ.ਸੀ. ਮਿਲਸ ਦੇ ਮੁਤਾਬਕ, ਕੈਲੀਫੋਰਨੀਆ ਦੇ ਡਿਕਸਨ ਤੇ ਗਾਰਡਨ ਗਰੋਵ ਸ਼ਹਿਰਾਂ ਤੋਂ ਇਲਾਵਾ ਮਿਸ਼ੀਗਨ ਦੇ ਸਟਾਕਬਰਿਜ, ਵਰਜੀਨੀਆ, ਬਰਿਸਟੋ ਤੇ ਮੈਰੀਲੈਂਡ ਦੇ ਅਨਾਪੋਲਿਸ ਸ਼ਹਿਰ ਸਣੇ ਉੱਤਰੀ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਪਸ਼ੂ ਬਲੱਡ ਬੈਂਕ ਹਨ।

ਇੱਥੇ ਲੋਕ ਸਮੇਂ-ਸਮੇਂ ‘ਤੇ ਆਪਣੇ ਪਾਲਤੂ ਜਾਨਵਰਾਂ ਨੂੰ ਲਿਜਾ ਕੇ ਖੂਨ ਦਾਨ ਕਰਵਾਉਂਦੇ ਹਨ। ਡਾਕਟਰ ਮਿਲਸ ਨੇ ਦੱਸਿਆ ਕਿ ਪਸ਼ੂਆਂ ਦੇ ਖੂਨਦਾਨ ਦੀ ਪ੍ਰਕਿਰਿਆ ‘ਚ ਲਗਭਗ ਅੱਧੇ ਘੰਟੇ ਦਾ ਸਮਾਂ ਲਗਦਾ ਹੈ ਤੇ ਸਭ ਤੋਂ ਖਾਸ ਗੱਲ ਹੈ ਕਿ ਉਨ੍ਹਾਂ ਨੂੰ ਅਨਸਥੀਸੀਆ ਦੇਣ ਦੀ ਵੀ ਜ਼ਰੂਰਤ ਨਹੀਂ ਪੈਂਦੀ।

ਹਾਲਾਂਕਿ ਜਿਨ੍ਹਾਂ ਥਾਂਵਾ ‘ਤੇ ਪਸ਼ੂ ਬਲੱਡ ਬੈਂਕ ਨਹੀਂ ਹੈ, ਉੱਥੇ ਲੋਕਾਂ ਨੂੰ ਜਾਗਰੂਕ ਕਰਨ ਲਈ ਖੂਨ ਤੇ ਪਲਾਜ਼ਮਾ ਦਾਨ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇੱਕ ਰਿਪੋਰਟ ਦੇ ਮੁਤਾਬਕ ਬ੍ਰਿਟੇਨ ਤੇ ਅਮਰੀਕਾ ਵਿੱਚ ਲੋਕ ਪਸ਼ੂਆਂ ਦੇ ਖੂਨ ਦਾਨ ਦੇ ਪ੍ਰਤੀ ਜਾਗਰੂਕ ਹਨ, ਜਦਕਿ ਬਾਕੀ ਥਾਂਵਾਂ ‘ਤੇ ਪਸ਼ੂਆਂ ਦੇ ਖੂਨਦਾਨ ਦੇ ਪ੍ਰਤੀ ਹਾਲੇ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ।

- Advertisement -
Share this Article
Leave a comment